Tuesday, November 24, 2026

ਜਿਲ੍ਹੇ ਵਿੱਚ ਕਰੋਨਾ ਵਾਇਰਸ ਦੇ 31 ਪਾਜ਼ੇਟਿਵ ਕੇਸ ਆਏ ਸਾਹਮਣੇ

ਐਸ.ਏ.ਐਸ ਨਗਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ 31 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚੋਂ ਸਾਹਮਣੇ ਆਏ 31 ਕੇਸਾਂ ਵਿਚੋਂ, 5 ਕੇਸ ਖਰੜ, 2 ਕੇਸ ਸੈਕਟਰ-116 ਮੋਹਾਲੀ, 1 ਕੇਸ ਫੇਜ਼-3 ਬੀ 1, 2 ਕੇਸ ਫੇਜ਼-4 ਮੋਹਾਲੀ, 1 ਕੇਸ ਕੁੰਬੜਾ, 2 ਕੇਸ ਸੈਕਟਰ-97, 1 ਕੇਸ ਬਲੌਂਗੀ, 3 ਕੇਸ ਲਾਲੜੂ, 6 ਕੇਸ ਪੀਰਮੁਛੱਲਾ, 5 ਕੇਸ ਅਵੀਨਾਸ਼ ਕਲੌਨੀ ਡੇਰਾਬੱਸੀ, 1 ਕੇਸ ਸੈਕਟਰ-88, 1 ਕੇਸ ਫੇਜ਼-3 ਬੀ 2 ਮੋਹਾਲੀ ਅਤੇ 1 ਕੇਸ ਫੇਜ਼-6 ਮੋਹਾਲੀ ਨਾਲ ਸਬੰਧਤ ਹੈ।
              ਉਨਾਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 423 ਹੋ ਗਈ ਹੈ, ਜਿਨ੍ਹਾਂ ਵਿਚੋਂ ਐਕਟਿਵ ਕੇਸ 145 ਹਨ।ਕੁੱਲ 271 ਕੇਸ ਠੀਕ ਹੋ ਗਏ ਹਨ ਜਦੋਂ ਕਿ 7 ਮੌਤਾਂ ਹੋਈਆਂ ਹਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …