Tuesday, November 24, 2026

ਭਾਰੀ ਮੀਂਹ ਕਾਰਨ ਮਕਾਨ ਡਿੱਗਾ

ਲੌਂਗੋਵਾਲ, 14 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤੇਜ਼ ਬਰਸਾਤ ਕਾਰਨ ਪਿੰਡ ਸ਼ੇਰੋਂ ਵਿਖੇ ਇਕ ਘਰ ਦੀ ਚਤ ਡਿਗਣ ਨਾਲ ਇਸ ਵਿਚ ਰਹਿੰਦੇ ਪਰਿਵਾਰਕ ਮੈਂਬਰ ਦੋ ਪਲ ਪਹਿਲਾਂ ਹੀ ਬਾਹਰ ਵੱਲ ਆਉਣ ਕਾਰਨ ਵਾਲ-ਵਾਲ ਬਚ ਗਏ ਹਨ। ਪੀੜਤ ਪਰਿਵਾਰ ਦੇ ਮੁਖੀ ਪ੍ਰੇਮ ਚੰਦ ਪੁੱਤਰ ਕੌਰ ਚੰਦ ਨੇ ਦੱਸਿਆ ਕਿ ਰਾਤ ਭਰ ਤੋਂ ਹੋ ਰਹੀ ਬਰਸਾਤ ਉਸ ਦੇ ਲਈ ਕਹਿਰ ਬਣ ਕੇ ਬਹੁੜੀ ਹੈ।ਸਵੇਰੇ ਸਾਢੇ ਕੁ ਅੱਠ ਵਜੇ ਉਸ ਦੀ ਪਤਨੀ ਰਸੋਈ ਵਿਚ ਕੰਮ ਕਰ ਰਹੀ ਸੀ ਅਤੇ ਉਹ ਘਰ ਦੇ ਕਮਰੇ ਵਿਚੋਂ ਕੁਦਰਤੀ ਬਾਹਰ ਨਿਕਲਿਆ ਹੀ ਸੀ ਕਿ ਘਰ ਦੀ ਪੂਰੀ ਛੱਤ ਧੜਾਮ ਕਰ ਕੇ ਡਿੱਗ ਗਈ। ਜਿਸ ਕਾਰਨ ਕਮਰੇ ਵਿੱਚ ਪਏ ਬੈੱਡ, ਕੂਲਰ, ਅਲਮਾਰੀ ਅਤੇ ਘਰ ਦਾ ਹੋਰ ਸਮਾਨ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸੇ ਤਰ੍ਹਾਂ ਕੁੱਝ ਸਮੇਂ ਬਾਅਦ ਘਰ ਦੇ ਸਟੋਰ ਵਾਲੇ ਕਮਰੇ ਵੀ ਡਿੱਗ ਗਈ ਹੈ।ਪ੍ਰੇਮ ਚੰਦ ਨੇ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਭਾਵੇਂ ਰੱਬ ਦੇ ਸ਼ੁਕਰ ਕਾਰਨ ਉਨ੍ਹਾਂ ਦੀ ਆਪਣੀ ਜਾਨ ਤਾਂ ਬਚ ਗਈ ਹੈ । ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …