Sunday, September 20, 2026

ਬਸਪਾ ਵਲੋਂ ਅਹੁਦੇਦਾਰਾਂ ਦਾ ਐਲਾਨ

ਲੌਂਗੋਵਾਲ, 14 (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਲਾ ਦੀ ਪ੍ਰਧਾਨਗੀ

ਹੇਠ ਕੀਤੀ ਗਈ, ਜਿਸ ਵਿੱਚ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ।ਇਸ ਸਮੇਂ ਸਰਬਸੰਮਤੀ ਨਾਲ ਨਵੀਂ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ।
              ਚੰਦ ਸਿੰਘ ਰਾਮਪੁਰਾ ਨੂੰ ਜ਼ਿਲ੍ਹਾ ਇੰਚਾਰਜ, ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਸਕੱਤਰ, ਜਗਤਾਰ ਸਿੰਘ ਸਾਰੋ ਜ਼ਿਲ੍ਹਾ ਖ਼ਜ਼ਾਨਚੀ, ਨਿਰਮਲ ਸਿੰਘ ਮੱਟੂ ਹਲਕਾ ਪ੍ਰਧਾਨ ਸੰਗਰੂਰ, ਹੰਸ ਰਾਜ ਭਵਾਨੀਗੜ੍ਹ ਜਨਰਲ ਸਕੱਤਰ ਹਲਕਾ ਸੰਗਰੂਰ, ਜਰਨੈਲ ਸਿੰਘ ਬੀਂਬੜ ਵਿੱਤ ਸਕੱਤਰ ਹਲਕਾ ਸੰਗਰੂਰ ਸਮੇਤ ਰਣਧੀਰ ਸਿੰਘ ਮਾਝੀ, ਤਰਸੇਮ ਸਿੰਘ ਆਲੋਅਰਖ, ਯਾਦਵਿੰਦਰ ਸਿੰਘ ਭੱਟੀਵਾਲ ਕਲਾਂ, ਗੁਰਮੇਲ ਸਿੰਘ ਰੰਗੀਲਾ, ਵਿੰਦਰ ਸਿੰਘ ਬੰਗਾਂਵਾਲੀ,ਦਵਿੰਦਰ ਸਿੰਘ ਘਾਬਦਾਂ ਨੂੰ ਵਿਧਾਨ ਸਭਾ ਹਲਕਾ ਸੰਗਰੂਰ ਦਾ ਸਕੱਤਰ ਲਗਾਇਆ ਗਿਆ, ਜਦਕਿ ਗੁਰਮੁੱਖ ਸਿੰਘ ਭਿੰਡਰਾਂ ਨੂੰ ਸਲਾਹਕਾਰ ਅਤੇ ਮਨਜੀਤ ਸਿੰਘ ਘਾਬਦਾਂ, ਗੁਰਤੇਜ ਸਿੰਘ ਭਿੰਡਰਾਂ ਨੂੰ ਬਹੁਜਨ ਵਲੰਟੀਅਰ ਫੋਰਸ ਦੇ ਕਨਵੀਨਰ ਨਿਯੁਕਤ ਕੀਤਾ ਗਿਆ।
                      ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਬਾਲੀਆਂ, ਪ੍ਰੀਤਮ ਸਿੰਘ ਛੰਨਾਂ, ਜਰਨੈਲ ਸਿੰਘ ਬੰਗਾਂਵਾਲੀ, ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਧੂਰੀ, ਬਿੱਕਰ ਸਿੰਘ ਸੰਗਰੂਰ, ਚੁੰਨੀ ਲਾਲ, ਚੰਨਣ ਸਿੰਘ ਆਲੋਅਰਖ ਆਦਿ ਆਗੂ ਵੀ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …