ਕਪੂਰਥਲਾ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਕ੍ਰਿਸ਼ੀ ਅਤੇ ਪੇਂਡੂ ਵਿਕਾਸ ਬੈਂਕ ਨੇ ਆਪਣੇ 39ਵੇਂ ਸਥਾਪਨਾ ਦਿਵਸ ‘ਤੇ ਕਪੂਰਥਲਾ ਜਿਲ੍ਹੇ ਵਿੱਚ ਵੱਖ-
ਵੱਖ ਯੋਜਨਾਵਾਂ ਨੂੰ ਮਨਜੂਰੀ ਦਿੱਤੀ ਹੈ।ਜਿਲ੍ਹਾ ਵਿਕਾਸ ਅਧਿਕਾਰੀ ਨਬਾਰਡ ਕਪੂਰਥਲਾ ਰਾਕੇਸ਼ ਵਰਮਾ ਵਲੋਂ ਪੇਂਡੂ ਵਿਕਾਸ ਲਈ ਮਨਜ਼ੂਰ ਕੀਤੀਆਂ ਵੱਖ-ਵੱਖ ਯੋਜਨਾਵਾਂ ਤਹਿਤ ਪੇਂਡੂ ਔਰਤਾਂ ਨੂੰ ਸਿਲਾਈ-ਕਢਾਈ ਕੇਂਦਰ ਲਈ ਪਿੰਡ ਤਲਵੰਡੀ ਚੌਧਰੀਆ ਸਹਿਕਾਰੀ ਸੰਮਤੀ ਨੂੰ ਮਨਜੂਰੀ ਦਿੱਤੀ ਗਈ। ਪੀ.ਏ.ਯੂ ਵਿਖੇ ਕਿਸਾਨਾਂ ਦੇ ਸਿਖਲਾਈ ਪ੍ਰੋਗਰਾਮ ਤਹਿਤ ‘‘ਫੈਡਰੇਸ਼ਨ ਆਫ ਐਫ.ਪੀ.ਓ ਅਤੇ ਜੈਵਿਕ ਖੇਤੀ ਪ੍ਰਸਾਰ ਲਈ ‘‘ਕਪੈਸਟੀ ਬਿਲਡਿੰਗ ਪ੍ਰੋਗਰਾਮ ਦੀ ਮਨਜੂਰੀ ਦਿੱਤੀ ਗਈ।
ਰਾਕੇਸ਼ ਵਰਮਾ ਨੇ ਦੱਸਿਆ ਕਿ ਮੁੱਢਲੀਆਂ ਕ੍ਰਿਸ਼ੀ ਸਹਿਕਾਰੀ ਸੰਮਤੀਆਂ ਜਮੀਨੀ ਪੱਧਰ ‘ਤੇ ਕਰਜ਼ਾ ਵੰਡ ਪ੍ਰਣਾਲੀ ਦੀ ਰੀੜਦੀ ਹੱਡੀ ਹਨ, ਜੋ ਕਿਸਾਨਾਂ ਦੇ ਪਰਿਵਾਰਾ ਦੇ ਵਿਕਾਸ ਲਈ ਕੰਮ ਰਹੀਆਂ ਹਨ। ਪੇਂਡੂ ਔਰਤਾਂ ਲਈ ਕਮਾਈ ਦੇ ਸਾਧਨ ਦੇ ਨਾਲ-ਨਾਲ ਸਵੈ-ਰੋਜਗਾਰ ਦੇ ਸਾਧਨ ਪੈਦਾ ਕਰਨ ਦੇ ਮੰਤਵ ਨਾਲ ਸਿਲਾਈ-ਕਢਾਈ ਕੇਂਦਰ ਲਈ ਪਿੰਡ ਤਲਵੰਡੀ ਚੌਧਰੀਆ ਸਹਿਕਾਰੀ ਸੰਮਤੀ ਨੂੰ ਮਨਜੂਰੀ ਦਿੱਤੀ ਗਈ ਹੈ।ਸਿਖਲਾਈ ਉਪਰੰਤ ਔਰਤਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੀਕ ਦਾ ਕੰਮ ਸ਼ੁਰੂ ਕਰ ਸਕਦੀਆਂ ਹਨ।
ਰਾਕੇਸ਼ ਵਰਮਾ ਨੇ ਦੱਸਿਆ ਕਿ ਕਿਸਾਨਾਂ ਦੀ ਸੋਚ ਬਦਲਣ ਲਈ ‘‘ਫੈਡਰੇਸ਼ਨ ਆਫ ਐਫ.ਪੀ.ਓ ਵਲੋਂ ਜੈਵਿਕ ਖੇਤੀ ਪ੍ਰਸਾਰ ਲਈ 5 ਦਿਨਾਂ ਸਿਖਲਾਈ ਕੋਰਸ ਨੂੰ ਮਨਜੂਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕੋਵਿਡ-19 ਨੂੰ ਧਿਆਨ ਵਿੱਚ ਰੱਖ ਦੇ ਹੋਏ ਕਿਸਾਨਾਂ ਨੂੰ ਪ੍ਰੋਡਕਟ ਗੁਣਵਤਾ, ਹਾਈਜੀਨ, ਗਰੇਡਿੰਗ, ਪੈਕਿੰਗ, ਭੁਗਤਾਨ ਲਈ ਐਪ ਅਤੇ ਨਵੀਆਂ ਤਕਨੀਕਾਂ ਅਪਣਾਉਣ ਦੀ ਸਿਖਲਾਈ ਦਿੱਤੀ।ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਬਿਨਾਂ ਵਿਚੋਲਿਆਂ ਦੇ ਸਿੱਧੇ ਤੌਰ ‘ਤੇ ਫਸਲਾਂ ਵੇਚਣ ਲਈ ਰਿਟੇਲ ਜਾਂ ਦੂਸਰੇ ਸੈਂਟਰ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਪੇਂਡੂ ਵਿਕਾਸ ਅਤੇ ਕਿਸਾਨਾਂ ਦੇ ਉਭਾਰ ਲਈ ਜੈਵਿਕ ਖੇਤੀ ਦੇ ਪ੍ਰਸਾਰ ਲਈ ਮਨਜੂਰੀ ਦਿੱਤੀ ਗਈ ਅਤੇ ਇਸੇ ਤਹਿਤ ਜੀਵ ਅਮ੍ਰਿਤ, ਬੀਜ਼ ਅਮਿ੍ਰਤ ਅਤੇ ਸੰਜੀਵਕ ਆਦਿ ਤਿਆਰ ਕਰਨ ਦੀ ਸਿਖਿਆ ਦਿੱਤੀ ਗਈ।ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਸੁਲਤਾਨਪੁਰ ਲੋਧੀ ਬਲਾਕ ਦੇ 20 ਪਿੰਡਾਂ ਲਈ ਸ਼ੁਰੂ ਕੀਤਾ ਗਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਵਿਭਾਗੀ ਅਧਿਕਾਰੀ ਪਰਅਨੂਜ ਸੂਦ, ਗੁਰਸ਼ਰਨ ਸਿੰਘ ਅਤੇ ਨਿਰਮਲਜੀਤ ਸਿੰਘ ਹਾਜਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media