ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਤੇ ਲਾਹਨ ਬਰਾਮਦ, ਔਰਤਾਂ ਤੇ ਬੱਚਿਆਂ ਰਾਹੀ ਕਰਦਾ ਸੀ ਸਪਲਾਈ
ਕਪੂਰਥਲਾ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਆਬਕਾਰੀ ਵਿਭਾਗ ਦੀ ਕਪੂਰਥਲਾ ਰੇਂਜ ਵਲੋਂ ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭੰਵਰਾ ਦੀ
ਅਗਵਾਈ ਵਿੱਚ ਨਾਮੀ ਸ਼ਰਾਬ ਤਸਕਰ ਨੂੰ ਕਾਬੂ ਕਰਕੇ 435000 ਮਿਲੀ ਲਿਟਰ ਨਾਜਾਇਜ਼ ਸ਼ਰਾਬ ਅਤੇ 800 ਕਿਲੋ ਲਾਹਨ ਬਰਾਮਦ ਕੀਤੀ ਗਈ ਹੈ।ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੀਰਾਂਵਾਲੀ ਦੇ ਨੇੜੇ ਕਾਬੂ ਕੀਤੇ ਗਏ ਸ਼ਰਾਬ ਤਸਕਰ ਦੇ ਟਿਕਾਣੇ ਤੋਂ ਚਲਦੀ ਭੱਠੀ ਵੀ ਫੜੀ ਗਈ ਹੈ।
ਸਹਾਇਕ ਆਬਕਾਰੀ ਕਮਿਸ਼ਨਰ ਭੰਵਰਾ ਨੇ ਦੱਸਿਆ ਕਿ ਸ਼ਰਾਬ ਤਸਕਰ ਕਥਿਤ ਦੋਸ਼ੀ ਬਲਜਿੰਦਰ ਸਿੰਘ ਇਸ ਖੇਤਰ ਵਿਚ ਵੱਡੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਦੇ ਧੰਦਾ ਕਰਦਾ ਸੀ ਅਤੇ ਉਹ ਸ਼ਰਾਬ ਸਪਲਾਈ ਕਰਨ ਲਈ ਔਰਤਾਂ ਅਤੇ ਬੱਚਿਆਂ ਦਾ ਸਹਾਰਾ ਲੈਂਦਾ ਸੀ। ਉਨਾਂ ਦੱਸਿਆ ਕਿ ਇਹ ਆਬਕਾਰੀ ਵਿਭਾਗ ਦੀ ਇੱਕ ਟੀਮ ਜਿਸ ਦੀ ਅਗਵਾਈ ਈ.ਟੀ.ਓ ਹਰਪ੍ਰੀਤ ਸਿੰਘ ਕਰ ਰਹੇ ਸਨ ਅਤੇ ਰਣਬਹਾਦੁਰ ਅਤੇ ਭੁਪਿੰਦਰ ਸਿੰਘ ਵੀ ਟੀਮ ਵਿੱਚ ਸ਼ਾਮਿਲ ਸਨ, ਵਲੋਂ ਪੱਕੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਛਾਪਾਮਾਰੀ ਦੌਰਾਨ ਸ਼ਰਾਬ ਦੀ ਚਲਦੀ ਭੱਠੀ ਵੀ ਫੜੀ ਗਈ ਹੈ। ਉਨਾਂ ਦੱਸਿਆ ਕਿ ਕਥਿਤ ਦੋਸ਼ੀ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖੀਰਾਂਵਾਲੀ ਵਿਰੁੱਧ ਪੁਲਿਸ ਸਟੇਸ਼ਨ ਫੁੱਤੂਢੀਂਗਾ ਵਿਖੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media