26 ਜੁਲਾਈ ਤਕ ਭੇਜੀਆਂ ਜਾ ਸਕਦੀਆਂ ਨੇ ਐਂਟਰੀਆਂ, ਜੇਤੂਆਂ ਨੂੰ ਮਿਲਣਗੇ ਨਗਦ ਇਨਾਮ
ਕਪੂਰਥਲਾ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰੋਨਾ ਦੌਰਾਨ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ਣ ਲਈ ਪਲੇਟਫਾਰਮ ਮੁਹੱਈਆ ਕਰਵਾਉਣ ਵਾਸਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਵਲੋਂ ਇੱਕ ਚਰਿਤਰ ਚਿਤਰਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਮੰਤਵ ਕਰੋਨਾ ਦੇ ਸਮੇਂ ਦੌਰਾਨ ਨੌਜਵਾਨ ਦੀ ਊਰਜਾ ਨੂੰ ਸਹੀ ਪਾਸੇ ਲਾਉਣਾ ਹੈ ਤਾਂ ਜੋ ਉਹ ਆਪਣੇ ਹੁਨਰ ਨੂੰ ਹੋਰ ਤਰਾਸ਼ ਸਕਣ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪ੍ਰਤਿਯੋਗੀ ਦੀ ਉਮਰ 14 ਤੋਂ 35 ਸਾਲ ਤਕ ਹੋਣੀ ਚਾਹੀਦੀ ਹੈ।ਇਹ ਚਰਿੱਤਰ ਇਹ ਐਨੀਮੇਸ਼ਨ ਜਾਂ ਕੈਰੀਕੇਚਰ ਅਤੇ ਰੰਗੀਨ ਹੋਣਾ ਚਾਹੀਦਾ ਹੈ।ਚਰਿਤਰ ਦੇ ਨਾਮ ਤੋਂ ਇਲਾਵਾ ਇਹ ਨੌਜਵਾਨ ਵਰਗ ਨੂੰ ਅਪੀਲ ਕਰਦਾ ਹੋਣਾ ਚਾਹੀਦਾ ਹੈ।ਮੈਡਮ ਦੀਪਤੀ ਉਪਲ ਨੇ ਇਹ ਵੀ ਦੱਸਿਆ ਕਿ ਇਸ ਮੁਕਾਬਲੇ ਚ ਭਾਗ ਲੈਣ ਦੇ ਚਾਹਵਾਨ ਆਪਣੀ ਐਂਟਰੀ ਮੋਬਾਇਲ ਨੰਬਰ 9888292153 ‘ਤੇ ਭੇਜ ਸਕਦੇ ਹਨ।ਹਰੇਕ ਐਂਟਰੀ ਵਿੱਚ ਪ੍ਰਤਿਯੋਗੀ ਦਾ ਨਾਮ, ਜਨਮ ਮਿਤੀ, ਪਿਤਾ ਦਾ ਨਾਮ, ਪੁਰਾ ਪਤਾ ਅਤੇ ਮੋਬਾਇਲ ਨੰਬਰ ਹੋਣਾ ਜਰੂਰੀ ਹੈ।ਉਨਾਂ ਕਿਹਾ ਕਿ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 2000 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੇ ਨੂੰ 1500 ਅਤੇ ਤੀਸਰਾ ਸਥਾਨ ਪ੍ਰਾਪਤ ਕਰਨ 500 ਰੁਪਏ ਇਨਾਮ ਦਿੱਤਾ ਜਾਵੇਗਾ।