Tuesday, March 10, 2026

ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ‘ਤੇ ਆਧਾਰਿਤ ਫਿਲਮ ‘ਯੇਹ ਯਾਦ ਮੇਰੇ ਅਰਮਾਨੋਂ ਕੀ’ ਰਲੀਜ਼

ਨਸੀਰੂਦੀਨ ਸ਼ਾਹ ਅਤੇ ਓਮਪੁਰੀ ਦੇ ਹਮ ਜਮਾਤੀ ਸਨ ਫਿਲਮ ਐਕਟਰ ਜਸਪਾਲ

ਪਟਿਆਲਾ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਨਸੀਰੂਦੀਨ ਅਤੇ ਉਮਪੁਰੀ ਦੇ ਐਨ.ਐਸ.ਡੀ ਦਿੱਲੀ ਅਤੇ ਫਿਲਮ ਇੰਸਟੀਚਿਊਟ ਪੂਨਾ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਮੈਂਬਰ ਮੇਜਰ ਆਦਰਸ਼ਪਾਲ ਸਿੰਘ ਵਲੋਂ ਰਲੀਜ਼ ਕੀਤੀ ਗਈ।ਸ਼ਿਆਮ ਬੈਨੇਗਲ ਦੀ ਫਿਲਮ ‘ਮੰਥਨ’ ਵਿੱਚ ਸਮਿਤਾ ਪਾਟਿਲ ਦੇ ਪਤੀ ਦਾ ਰੋਲ ਅਦਾ ਕਰਨ ਵਾਲੇ ਜਸਪਾਲ, ਉਹ ਆਪਣੇ ਦੋਸਤ ਨਸੀਰੂਦੀਨ ਉਪਰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਕਰਕੇ ਫਿਲਮ ਇੰਡਸਟਰੀ ਮੁੰਬਈ ਚੋਂ ਬਾਹਰ ਹੋ ਗਏ ਸਨ।
                 ਮਿਊਜ਼ਿਕ ਕੇਅਰ ਦੇ ਬੈਨਰ ਹੇਠ ਯੂ-ਟਿਊਬ ‘ਤੇ ਜਾਰੀ ਇਸ ਫਿਲਮ ਦੇ ਸੰਗੀਤਕਾਰ ਈਸਾਂਤ ਪੰਡਿਤ, ਨਿਰਦੇਸ਼ਕ ਰਵਿੰਦਰ ਰਵੀ ਸਮਾਣਾ, ਲੇਖਕ ਤੇ ਨਿਰਮਾਤਾ ਡਾ. ਜਗਮੇਲ ਭਾਠੂਆਂ ਅਤੇ ਡਾ. ਰਵਿੰਦਰ ਕੌਰ ਰਵੀ ਹਨ।ਨਸੀਰੂਦੀਨ ਵਲੋਂ ਅੰਗਰੇਜ਼ੀ ਭਾਸ਼ਾ ‘ਚ ਲਿਖੀ ਆਪਣੀ ਸਵੈਜੀਵਨੀ ‘ਐਂਡ ਦੈੱਨ ਵਨ ਡੇ’ ਵਿੱਚ ਜਸਪਾਲ ਨਾਲ ਜੁੜੀਆਂ ਕੌੜੀਆਂ ਮਿੱਠੀਆਂ ਯਾਦਾਂ ਦਾ ਵਰਨਣ ਕਰਦਿਆਂ ਦੱਸਿਆ ਹੈ ਕਿ ਜਿਸ ਸਮੇਂ ਜਸਪਾਲ ਨੇ ਮੁੰਬਈ ’ਚ ਉਨਾਂ ਉਪਰ ਕਤਲਾਨਾ ਹਮਲਾ ਕੀਤਾ ਤਾਂ ਓਮ ਪੁਰੀ ਵਲੋਂ ਬਚਾਇਆ ਗਿਆ ਸੀ।
                 ਇਸ ਮੌਕੇ ਪੰਜਾਬੀ ਸਾਹਿਤਕਾਰ ‘ਡਾ. ਜਗਮੇਲ ਭਾਠੂਆਂ’ ਨੇ ਦੱਸਿਆ ਕਿ ਜਸਪਾਲ ਨੇ 60ਵੇਂ ਦਹਾਕੇ ‘ਚ ਪਟਿਆਲਾ ‘ਚ ਬੈਂਕ ਦੀ ਨੌਕਰੀ ਛੱਡ ਕੇ, ਪ੍ਰਸਿਧ ਨਾਟਕਕਾਰ ਹਰਪਾਲ ਟਿਵਾਣਾ ਦੇ ਨਾਟਕ ਗਰੁੱਪ ‘ਪੰਜਾਬ ਕਲਾ ਮੰਚ’ ਤੋਂ ਆਪਣਾ ਐਕਟਿੰਗ ਦਾ ਸਫ਼ਰ ਆਰੰਭ ਕੀਤਾ।ਉਨਾਂ ਕਿਹਾ ਇਹ ਫਿਲਮ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਦੇ ਇੱਕ ਸੁਲਝੇ ਹੋਏ ਗੁੰਮਨਾਮ ਕਲਾਕਾਰ ਨੂੰ ਮੁੜ ਕਲਾ ਜਗਤ ਨਾਲ ਜੋੜਿਆ ਜਾਵੇ।
                ਇਸ ਮੌਕੇ ਮੇਜਰ ਏ.ਪੀ ਸਿੰਘ ਤੋਂ ਇਲਾਵਾ ਫਿਲਮ ਐਕਟਰ ਰਾਜੇਂਦਰਾ ਜਸਪਾਲ, ਰਵਿੰਦਰ ਰਵੀ ਸਮਾਣਾ, ਡਾ. ਜਗਮੇਲ ਭਾਠੂਆਂ, ਐਂਕਰ ਈਮਾਨਪ੍ਰੀਤ, ਅਤੇ ਡਾ. ਰਵਿੰਦਰ ਕੌਰ ਰਵੀ ਹਾਜ਼ਿਰ ਸਨ ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …