ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ) – ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਰਜਿ. ਪੰਜਾਬ ਵਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਪੱਤਰ ਭੇਜ ਕੇ ਸਰਕਾਰ ਵਲੋਂ ਕੀਤੇ ਐਲਾਨ ਲਾਗੂ ਕਰਨ ਦਾ ਚੇਤਾ ਦੁਆਇਆ ਹੈ।ਲੌਕ ਡਾਉਨ ਦੌਰਾਨ ਪੰਜਾਬ ਤੇ ਸੈਂਟਰ ਸਰਕਾਰ ਅਤੇ ਨਾ ਹੀ ਜਿਲਾ ਪ੍ਰਸਾਸ਼ਨ ਵਲੋਂ ਅਜ਼ਾਦੀ ਘੁਲਾਟੀਏ ਤੇ ਉਨਾਂ ਦੇ ਪ੍ਰੀਵਾਰਾਂ ਦੀ ਯਾਦ ਆਈ ਤੇ ਨਾ ਹੀਂ ਸੈਂਟਰ ਸਰਕਾਰ ਨੇ ਪਰਿਵਾਰਾਂ ਦੀ ਸੁੱਧ ਲੈਣ ਦਾ ਐਲਾਨ ਕੀਤਾ ਕਿ ਸੈਂਟਰ ਨੇ 80 ਕਰੋੜ ਲੋਕਾਂ ਨੂੰ ਰਾਸ਼ਨ ਵੰਡਿਆ।ਪੰਜਾਬ ਸਰਕਾਰ ਨੇ ਘਰ ਘਰ ਰਾਸ਼ਨ ਤਾਂ ਪਹੁੰਚਾਇਆ।ਪਰ ਕਿਸੇ ਵੀ ਪਾਰਟੀ ਨੇ ਅਜ਼ਾਦੀ ਘੁਲਾਟੀਏ ਪ੍ਰੀਵਾਰਾਂ ਦੀ ਸਾਰ ਤੱਕ ਨਹੀਂ ਲਈ।ਪੰਜਾਬ ਸਰਕਾਰ ਨੇ ਆਪਣੇ ਕੀਤੇ 300 ਵਾਟ ਬਿਜਲੀ ਮਾਫੀ, ਟੋਲ ਪਲਾਜ਼ਾ, ਹਰ ਪ੍ਰੀਵਾਰ ਨੂੰ ਮਕਾਨ, ਜਿਲਾ ਕਮੇਟੀਆਂ ਵਿਚ ਨੁਮਾਇੰਦਗੀ ਸਿਰਫ ਐਲਾਨ ਹੀ ਰਹਿ ਗਏ।ਸੁਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਜਥੇਬੰਦੀ ਦੇ ਪ੍ਰੋਗਰਾਮ ਮੁਤਾਬਿਕ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕੇ ਜੇਕਰ ਸਰਕਾਰ ਨੇ 31 ਜੁਲਾਈ ਤੱਕ ਮੰਗਾਂ ਲਾਗੂ ਨਾ ਕੀਤੀਆਂ ਤਾਂ 31 ਜੁਲਾਈ ਸੁਨਾਮ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੰਜਾਬ ਪੱਧਰੀ ਸੰਘਰਸ਼ ਅਰੰਭ ਕਰ ਦਿੱਤਾ ਜਾਵੇਗਾ।ਚਾਹੇ ਲੌਕ ਡਾਉਨ ਟੁੱਟੇ ਜਾਂ ਦਫ਼ਾ 144 ਭੰਗ ਹੋਵੇ ਉਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਅਸੀਂ ਜੇਲਾਂ ਜਾਣ ਤੋਂ ਵੀ ਗੁਰੇਜ਼ ਨਹੀਂ ਕਰਾਗੇ।
ਇਸ ਮੌਕੇ ਹਰਿੰਦਰਪਾਲ ਸਿੰਘ ਖਾਲਸਾ ਸੁਬਾ ਪ੍ਰਧਾਨ, ਗੁਰਇੰਦਰ ਪਾਲ ਸਿੰਘ ਆਲ ਇੰਡੀਆ ਕਮੇਟੀ ਮੈਂਬਰ, ਜਿਲ੍ਹਾ ਪ੍ਰਧਾਨ ਸਿਆਸਤ ਸਿੰਘ ਜਿਲਾ ਸਕੱਤਰ ਮਨਜੀਤ ਸਿੰਘ, ਜੋਗਿੰਦਰ ਸਿੰਘ, ਸੰਦੀਪ ਸਿੰਘ ਆਦਿ ਆਗੂ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …