ਲੌਂਗੋਵਾਲ, 24 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀ.ਐਸ.ਈ.ਬੀ) ਵਲੋਂ ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰ
ਦਿੱਤੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਜ਼ਿਲ੍ਹਾ ਸੰਗਰੂਰ ਦਾ ਨਤੀਜਾ 100 % ਪ੍ਰਤੀਸ਼ਤ ਰਿਹਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ (ਆਰਟਸ ਗਰੁੱਪ) ਦੇ 39 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਾਰੇ ਹੀ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋ ਗਏ ਹਨ। 7 ਵਿਦਿਆਰਥੀਆਂ ਦੇ 90% ਤੋਂ ਉਪਰ ਅੰਕ ਪ੍ਰਾਪਤ ਕੀਤੇ। ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਨਵਨੀਤ ਕੌਰ ਸਪੁੱਤਰੀ ਪਰਮਾਤਮਾ ਸਿੰਘ ਨੇ 442/450 (98.2%) ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ ਆਪਣੀ ਜਗ੍ਹਾ ਬਣਾਈ।ਸਿਮਰਨ ਕੌਰ ਸਪੁੱਤਰੀ ਤਰਸੇਮ ਸਿੰਘ ਨੇ 430/450 (95.5%) ਅੰਕ ਲੈ ਕੇ ਦੂਸਰੇ ਸਥਾਨ ‘ਤੇ ਅਤੇ ਅੰਜੂ ਕੌਰ ਸਪੁੱਤਰੀ ਅਵਤਾਰ ਸਿੰਘ 425/450 (94.4%) ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ।ਤਿੰਨੋ ਲੜਕੀਆਂ ਨੇ ਜਿਲ੍ਹੇ ਵਿੱਚ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਦੇ 48 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ। ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ ਅਤੇ ਸਕੂਲ ਦਾ ਨਤੀਜਾ 100% ਰਿਹਾ।ਉਨਾਂ ਨੇ ਇਸ ਸ਼ਾਨਦਾਰ ਸਫਲਤਾ ‘ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਹੌਸਲਾ ਅਫਜ਼ਾਈ ਕੀਤੀ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media