ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲ੍ਹਾ ਪਠਾਨਕੋਟ ਵਿੱਚ
ਕੋਵਿਡ-19 ਮਹਾਂਮਾਰੀ ਤੋ ਬਚਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੋਈਆਂ ਹਦਾਇਤਾਂ ਦੀ ਉਲੰਘਣਾ ਕਰਕੇ 5 ਵਿਅਕਤੀਆਂ ਤੋਂ ਵੱਧ ਇਕੱਠੇ ਬੈਠ ਕੇ ਹੋਟਲ/ਢਾਬੇ ਵਿੱਚ ਪਾਰਟੀ ਦੋਰਾਨ ਸ਼ਰਾਬ ਪੀਂਦੇ ਅਤੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਦੇ ਖਿਲਾਫ 4 ਮੁਕੱਦਮੇ ਵੱਖ ਵੱਖ ਧਰਾਵਾਂ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।
ਜਿਹਨਾ ਵਿੱਚੋ ਥਾਣਾ ਡਵੀਜ਼ਨ ਨੰਬਰ 1 ਵਿਖੇ 2 ਮੁਕੱਦਮੇ ਬਰਖਿਲਾਫ ਸ਼ਾਮ ਲਾਲ ਵਾਸੀ ਮਨਵਾਲਾ ਵੱਡਾ, ਵਿਜੇ ਕੁਮਾਰ ਮਹਾਜਨ ਵਾਸੀ ਮੁਹੱਲਾ ਕਾਜ਼ੀਪੁਰ, ਕਮਲ ਕੁਮਾਰ ਵਾਸੀ ਓਂਕਾਰ ਨਗਰ ਨੇੜੇ ਪੁਰਾਣੀ ਕਚਹਿਰੀ ਪਠਾਨਕੋਟ, ਲਕਛਮਨ ਬਹਾਦੁਰ ਰਾਵਲ ਵਾਸੀ ਬੈਕਸਾਈਡ ਪੁਰਾਣੀ ਕਚਹਿਰੀ ਪਠਾਨਕੋਟ ਅਤੇ ਵਿਕਾਸ ਤੇ ਸਾਹਿਲ ਕੁਮਾਰ ਵਾਸੀਆਨ ਮੀਰਪੁਰ ਕਲੋਨੀ ਮਾਡਲ ਟਾਊਨ ਪਠਾਨਕੋਟ, ਸਾਹਿਲ ਵਾਸੀ ਅਕਾਲਗੜ ਤਾਜਪੁਰ, ਰਜੇਸ਼ ਕੁਮਾਰ ਵਾਸੀ ਸੈਣੀ ਮੁਹੱਲਾ ਬਜਰੀ ਕੰਪਨੀ ਪਠਾਨਕੋਟ, ਸਰਬਜੋਤ ਸਿੰਘ ਵਾਸੀ ਸੈਕਟਰ-15 ਮਿਉਂਸੀਪਲ ਕਲੋਨੀ ਪਠਾਨਕੋਟ, ਅਕਾਸ਼ ਤੇ ਕਰਨ ਵਾਸੀਆਨ ਇੰਦਰਾ ਕਲੋਨੀ ਪਠਾਨਕੋਟ, ਜਗਜੀਤ ਸਿੰਘ ਵਾਸੀ ਖਾਲਸਾ ਹਿੰਦ ਢਾਬਾ ਰੇਲਵੇ ਰੋਡ ਪਠਾਨਕੋਟ ਦਰਜ ਕੀਤੇ ਗਏ ਹਨ। ਥਾਣਾ ਸੁਜਾਨਪੁਰ ਵਿਖੇ 1 ਮੁਕੱਦਮਾ ਬਰਖਿਲਾਫ ਬਲਦੇਵ ਸਿੰਘ ਵਾਸੀ ਸ਼ੇਰਪੁਰ ਸਦਰ ਗੁਰਦਾਸਪੁਰ ਥਾਣਾ ਧਾਰਕਲਾਂ ਵਿਖੇ 1 ਮੁਕੱਦਮਾ ਬਰਖਿਲਾਫ ਰੋਹਿਤ ਸ਼ਰਮਾ ਵਾਸੀ ਪਿੰਡ ਭੱਟਵਾਂ ਜਿਲਾ ਪਠਾਨਕੋਟ ‘ਚ ਦਰਜ ਰਜਿਸਟਰ ਕੀਤੇ ਗਏ ਹਨ।
ਇਸ ਤੋਂ ਇਲਾਵਾ ਰਾਤ ਦੇ ਕਰਫਿਉ ਨੂੰ ਲਾਗੂ ਕਰਨ ਲਈ ਪਠਾਨਕੋਟ ਪੁਲਿਸ ਵਲੋਂ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।ਘਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਨਿੱਜੀ ਪਾਰਟੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।ਘਰਾਂ ਵਿੱਚ 5 ਤੋ ਵੱਧ ਵਿਅਕਤੀਆਂ ਵਲੋਂ ਇਕੱਠੇ ਹੋ ਕੇ ਪਾਰਟੀ ਨਾ ਕੀਤੀ ਜਾਵੇ।ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ‘ਚ ਲਿਆਦੀ ਜਾਵੇਗੀ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media