Monday, April 6, 2026

ਵੀਰਪਾਲ ਇੰਸਾ ਵਿਰੁੱਧ ਧਾਰਾ 295 ਏ ਤਹਿਤ ਦਰਜ਼ ਹੋਵੇ ਕੇਸ – ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਡੇਰਾ ਸਿਰਸਾ ਸਮਰਥਕ ਵੀਰਪਾਲ ਇੰਸਾ ਨੇ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਸੌਦਾ ਸਾਧ ਦੀ ਗੁਰੂ ਸਾਹਿਬਾਨ ਨਾਲ ਤੁਲਨਾ ਕਰਨ ਦੀ ਹਿਮਾਕਤ ਕਰ ਕੇ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਉਸ ਖਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰਦਿਆਂ ਤੁਰੰਤ ਗ੍ਰਿਫ਼ਤਾਰ ਕਰਨ ਦੀ ਲਈ ਕਿਹਾ ਹੈ।
              ਦੀਵਾਨ ਹਾਲ ਗੁ: ਮੰਜੀ ਸਾਹਿਬ ਵਿਖੇ ਮੁਖਵਾਕ ਦੀ ਕਥਾ ਵੀਚਾਰ ਉਪਰੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਡੇਰਾ ਸਮਰਥਕ ਗ਼ਲਤ ਬਿਆਨੀ ਰਾਹੀਂ ਸਿੱਖ ਭਾਈਚਾਰੇ ਨੂੰ ਉਕਸਾਉਣਾ ਬੰਦ ਕਰੇ।ਉਨ੍ਹਾਂ ਸਰਕਾਰ ਨੂੰ ਵੀ ਡੇਰਾ ਸਮੱਰਥਕਾਂ ਵੱਲੋਂ ਪੰਜਾਬ ਦੀ ਫਿਜ਼ਾ ਵਿੱਚ ਜ਼ਹਿਰ ਘੋਲਣ ਦੀ ਕੀਤੀ ਸਾਜਸ਼ਿ ਪ੍ਰਤੀ ਸੁਚੇਤ ਰਹਿਣ ਲਈ ਕਿਹਾ।ਉਨ੍ਹਾਂ ਵੀਰਪਾਲ ਇੰਸਾ ਵੱਲੋਂ ਆਪਣੀ ਸਫ਼ਾਈ ਵਿਚ ਰਾਮ ਰਹੀਮ ਜੋ ਬਲਾਤਕਾਰ ਕੇ ਕੇਸ ਵਿੱਚ ਸਜ਼ਾਯਾਫ਼ਤਾ ਮੁਜਰਮ ਹੈ।ਉਸ ਨੂੰ ਕੇਵਲ ਰੱਬ ਆਖਣ `ਤੇ ਸਖ਼ਤ ਇਤਰਾਜ਼ ਕੀਤਾ ਤੇ ਕਿਹਾ ਕਿ ਉਸ ਨੇ ਅਜਿਹਾ ਕਹਿ ਕੇ ਬਹੁਤ ਵੱਡਾ ਗੁਨਾਹ ਕੀਤਾ ਹੈ।ਇਹ ਨਾ ਕੇਵਲ ਸਿੱਖ ਧਰਮ `ਤੇ ਹਮਲਾ ਹੈ, ਸਗੋਂ ਹਰ ਧਰਮ ਦੇ ਪੈਰੋਕਾਰਾਂ ਦੀ ਤੌਹੀਨ ਹੈ।ਉਨ੍ਹਾਂ ਕਿਹਾ ਕਿ ਬੀਬੀ ਨੇ ਗਨਿਕਾ ਦਾ ਉਧਾਰ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਜਾਣ ਬਾਰੇ ਗਿਆਨ ਵਿਹੂਣਾ ਤੇ ਗ਼ਲਤ ਇਤਿਹਾਸਕ ਤੱਥ ਦੇ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ।ਡੇਰੇ ਦੇ ਸਮਰਥਕ ਗੁਰੂ ਫ਼ਲਸਫ਼ੇ ਤੇ ਸਿੱਖੀ ਸਿਧਾਂਤਾਂ ਦੇ ਉਲਟ ਬਿਆਨਬਾਜ਼ੀ ਕਰਨ ਤੋਂ ਬਾਜ਼ ਆਉਣ।ਉਨ੍ਹਾਂ ਕਿਹਾ ਕਿ ਵੀਰਪਾਲ ਇੰਸਾ ਦਾ ਡੇਰਾ ਵਿਵਾਦ ਨੂੰ ਦੋ ਕੌਮਾਂ ਦਾ ਝਗੜਾ ਕਹਿਣਾ ਨਿਰਮੂਲ ਹੈ।ਡੇਰਾ ਸਿਰਸਾ ਨਾ ਤਾਂ ਕੋਈ ਕੌਮ ਹੈ ਤੇ ਨਾ ਹੀ ਕੋਈ ਧਰਮ।ਉਹ ਤਾਂ ਕੇਵਲ ਸਿੱਖੀ ਸਿਧਾਂਤਾਂ ਤੋ ਆਕੀ ਹੋ ਚੁੱਕਾ ਫਿਰਕਾ ਹੈ।ਉਨ੍ਹਾਂ ਕਿਹਾ ਕਿ ਵੀਰਪਾਲ ਵੱਲੋਂ ਡੇਰਾ ਸਿਰਸਾ ਮੁਖੀ ਅਤੇ ਗੁਰੂ ਗੋਬਿੰਦ ਸਿੰਘ ਨੂੰ ਇਕ ਸਮਾਨ ਦੱਸਿਆ ਜਾਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
                   ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀਰਪਾਲ ਇੰਸਾ ਖਿਲਾਫ਼ ਧਾਰਾ 295 ਏ ਤਹਿਤ ਤੁਰੰਤ ਕੇਸ ਦਰਜ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ ਦੀ ਅਪੀਲ ਕੀਤੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …