ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਪੁਲਿਸ ਦੇ ਮਾਨਯੋਗ ਡੀ.ਜੀ.ਪੀ ਦਿਨਕਰ ਗੁਪਤਾ ਦੀ ਰਹਿਨੁਮਾਈ ਹੇਠ ਪੰਜਾਬ ਪੁਲਿਸ ਦੇ ਅਧਿਕਾਰੀਆਂ
ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਵਿੱਚ ਸਬ-ਇੰਸਪੈਕਟਰ ਦੇ ਰੈਂਕ ‘ਤੇ ਤਾਇਨਾਤ ਸੰਗਰੂਰ ਜਿਲ੍ਹੇ ਦੇ ਰਾਜੇਸ਼ ਕੁਮਾਰ ਸ਼ੋਰੀ ਨੂੰ ਏ.ਡੀ.ਜੀ.ਪੀ ਇੰਟੈਲੀਜੈਂਸ ਪੰਜਾਬ ਵਜੋਂ ਪਦਉਨਤ ਕਰਕੇ ਇੰਸਪੈਕਟਰ ਬਣਾਇਆ ਗਿਆ ਹੈ।ਉਹਨਾ ਨੂੰ ਇੰਸਪੈਕਟਰ ਰੈਂਕ ਦੇ ਸਟਾਰ ਗੁਰਿੰਦਰ ਸਿੰਘ ਗਰੇਵਾਲ ਪੀ.ਪੀ.ਐਸ, ਏ.ਆਈ.ਜੀ ਜੋਨਲ ਸੀ.ਆਈ.ਡੀ ਪਟਿਆਲਾ ਅਤੇ ਚਰਨਪਾਲ ਸਿੰਘ ਮਾਂਗਟ ਪੀ.ਪੀ.ਐਸ, ਡੀ.ਐਸ.ਪੀ / ਸੀ.ਆਈ.ਡੀ ਸੰਗਰੂਰ ਵਲੋਂ ਲਗਾਏ ਗਏ।ਇਸ ਮੌਕੇ ਏ.ਐਸ.ਆਈ ਬਲਦੇਵ ਸਿੰਘ ਹਾਜ਼ਰ ਸਨ।ਤਰੱਕੀ ਹੋਣ ‘ਤੇ ਇੰਸਪੈਕਟਰ ਰਾਜਸ਼ ਕੁਮਾਰ ਸ਼ੌਰੀ ਦੀ ਤਾਇਨਾਤੀ ਸੀ.ਆਈ.ਡੀ ਵਿਭਾਗ ਸੰਗਰੂਰ ਵਿਖੇ ਕੀਤੀ ਗਈ ਹੈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media