Wednesday, August 12, 2026

ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸਕੂਲ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਸ.ਭ.ਮ.ਦ.ਸ.ਸ.ਸ.ਸ. (ਮੁੰਡੇ) ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਵਿੱਚ

25 ਜੁਲਾਈ ਨੂੰ ਵੱਖ ਵੱਖ ਗਰੁੱਪਾਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਤੇ ਟ੍ਰਾਫ਼ੀਆਂ ਦੇ ਕੇ ਸਨਮਾਨਿਤ ਕਰਨ ਲਈ ਪ੍ਰਿੰਸੀਪਲ ਹਰਜੀਤ ਕੁਮਾਰ ਵਲੋਂ ਸਕੂਲ ਵਿੱਚ ਇੱਕ ਸੰਖੇਪ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਸਾਬਕਾ ਲੈਕਚਰਾਰ ਜੋਰਾ ਸਿੰਘ ਵਾਲੀਆ, ਐਸ.ਐਮ.ਸੀ ਦੇ ਪ੍ਰਧਾਨ ਜਗਸੀਰ ਸਿੰਘ, ਸਮਾਜ ਸੇਵੀ ਕਮਲਜੀਤ ਸਿੰਘ ਤੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ।ਪ੍ਰਿੰਸੀਪਲ ਹਰਜੀਤ ਕੁਮਾਰ ਨੇ ਦੱਸਿਆ ਕਿ ਸੰਸਥਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਇਸ ਵਿੱਚ 7 ਵਿਦਿਆਰਥੀਆਂ ਨੇ 90% ਤੋਂ ਵੱਧ, 46 ਵਿਦਿਆਰਥੀਆਂ ਨੇ 80% ਤੋਂ ਵੱਧ ਤੇ 124 ਵਿਦਿਆਰਥੀਆਂ ਦੀ ਫਸਟ ਡਵੀਜ਼ਨ ਆਈ ਹੈ।ਪ੍ਰਿੰਸੀਪਲ ਨੇ ਸਮੂਹ ਵਿਦਿਆਰਥੀਆਂ ਤੇ ਓਹਨਾਂ ਦੇ ਮਾਪਿਆਂ ਨੂੰ ਸ਼ਾਨਦਾਰ ਸਫ਼ਲਤਾ ਪ੍ਰਾਪਤ ਕਰਨ ‘ਤੇ ਮੁਬਾਰਕਬਾਦ ਦਿੱਤੀ।ਉਹਨਾਂ ਸਾਬਕਾ ਪ੍ਰਿੰਸੀਪਲ ਹਰਜੀਤ ਸਿੰਘ, ਉੱਚ ਅਧਿਕਾਰੀਆਂ ਤੇ ਸਮੂਹ ਅਧਿਆਪਕਾਂ ਦੀ ਯੋਗ ਅਗਵਾਈ ਦਾ ਵੀ ਧੰਨਵਾਦ ਕੀਤਾ ।ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਰਵਜੀਤ ਕੌਰ ਲੈਕ. ਕਮਿਸਟਰੀ ਨੇ ਕੀਤਾ।ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਨਾਨ ਮੈਡੀਕਲ ਵਿੱਚੋਂ ਪਹਿਲਾ ਸਥਾਨ ਸ਼ਿਫਾ ਗੁਪਤਾ ਨੇ 94.9% ਅੰਕ, ਦੂਜਾ ਸਥਾਨ ਬਲਵਿੰਦਰ ਸਿੰਘ ਨੇ 92% ਅੰਕ ਤੇ ਤੀਜਾ ਸਥਾਨ ਕਿਰਨਦੀਪ ਕੌਰ ਨੇ 88.2% ਅੰਕ ਤੇ ਮੈਡੀਕਲ ਵਿੱਚੋਂ ਪਹਿਲਾ ਸਥਾਨ ਰਮਨਪ੍ਰੀਤ ਕੌਰ ਨੇ 90% ਅੰਕ, ਦੂਜਾ ਸਥਾਨ ਹਰਜੋਤ ਕੌਰ ਨੇ 88% ਅੰਕ ਤੇ ਤੀਜਾ ਸਥਾਨ ਗਗਨਦੀਪ ਕੌਰ ਨੇ 87.3% ਅੰਕ ਪ੍ਰਾਪਤ ਕਰਕੇ ਕੀਤਾ। ਕਮਰਸ ਇੰਚਾਰਜ਼ ਸ਼੍ਰੀਮਤੀ ਸ਼ਸ਼ੀ ਬਾਲਾ ਨੇ ਦੱਸਿਆ ਕਿ ਕਮਰਸ ਵਿਚੋਂ ਪਹਿਲਾ ਸਥਾਨ ਚੰਦਨਪ੍ਰੀਤ ਕੌਰ ਨੇ 87.3%, ਦੂਜਾ ਸਥਾਨ ਰਮਨਪ੍ਰੀਤ ਕੌਰ ਨੇ 85.1% ਤੇ ਤੀਜਾ ਸਥਾਨ ਨੀਸ਼ਾ ਰਾਣੀ ਨੇ 83.1% ਅੰਕਾਂ ਨਾਲ ਹਾਸਲ ਕੀਤਾ।ਸ਼੍ਰੀਮਤੀ ਗੁਰਮੇਲ ਕੌਰ ਲੈਕ. ਪੋਲੀਟਿਕਲ ਨੇ ਦੱਸਿਆ ਕਿ ਆਰਟਸ ਵਿਚੋਂ ਪਹਿਲਾ ਸਥਾਨ ਜਸਪ੍ਰੀਤ ਸਿੰਘ ਨੇ 92%, ਦੂਜਾ ਸਥਾਨ ਧਰਮਪ੍ਰੀਤ ਸਿੰਘ ਨੇ 91.7% ਤੇ ਤੀਜਾ ਸਥਾਨ ਜਸਕਰਨ ਸਿੰਘ ਨੇ 91% ਅੰਕ ਲੈ ਕੇ ਪ੍ਰਾਪਤ ਕੀਤਾ। ਵੋਕੇਸ਼ਨਲ ਗਰੁੱਪ ਦੇ ਇੰਚਾਰਜ਼ ਨਰਿੰਦਰ ਪਾਲ ਬਸੇਤੀਆ ਨੇ ਦੱਸਿਆ ਕਿ ਵੋਕੇਸ਼ਨਲ ਵਿਚੋਂ ਪਹਿਲਾ ਸਥਾਨ ਸ਼ਹਿਬਾਜ਼ ਖ਼ਾਨ ਨੇ 69.1%, ਦੂਜਾ ਸਥਾਨ ਗੁਲਸ਼ਨ ਸਿੰਘ ਨੇ 68.4% ਤੇ ਤੀਜਾ ਸਥਾਨ ਹਰਭਜਨ ਸਿੰਘ ਨੇ 68.2% ਅੰਕਾਂ ਨਾਲ ਪ੍ਰਾਪਤ ਕੀਤਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …