Sunday, February 22, 2026

ਪੰਜਾਬੀ ਮਾਂ ਬੋਲੀ ਦੇ ਹੱਕ ‘ਚ ਲੜਾਈ ਲੜਨ ਵਾਲੇ ਸਿਤਾਰ ਮੁਹੰਮਦ ਲਿਬੜਾ ਦਾ ਸਮਰਾਲਾ ’ਚ ਸਨਮਾਨ

ਸਮਰਾਲਾ, 27 ਜੁਲਾਈ (ਇੰਦਰਜੀਤ ਕੰਗ) – ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਲੜਾਈ ਲੜਨ ਵਾਲੇ ਸਿਤਾਰ ਮੁਹੰਮਦ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ ਦਾ ਸਮਰਾਲਾ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਕੁੱਝ ਸਮਾਂ ਪਹਿਲਾਂ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਅਤੇ ਤਿੰਨ ਹੋਰ ਪ੍ਰਵਾਸੀ ਮੈਂਬਰਾਂ ਨੇ ਇਸ ਐਕਟ ਵਿੱਚ ਸੋਧ ਲਈ ਮਤਾ ਲਿਆਂਦਾ ਕਿ ਹੁਣ ਵਕਫ਼ ਬੋਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਭਰਤੀ ਲਈ ਪੰਜਾਬੀ ਭਾਸ਼ਾ ਪੜ੍ਹਿਆ ਹੋਣਾ ਲਾਜ਼ਮੀ ਨਹੀਂ ਹੈ, ਜਿਸ ਸਬੰਧੀ ਲੜੀ ਲੜਾਈ ਕਾਰਨ ਪੰਜਾਬ ਸਰਕਾਰ ਨੇ ਵੀ ਇਹ ਮਤਾ ਰੱਦ ਕਰਕੇ ਪੰਜਾਬੀ ਪੜ੍ਹਿਆ ਹੋਣਾ ਲਾਜ਼ਮੀ ਕਰਾਰ ਦੇ ਦਿੱਤਾ ਹੈ।ਇਹ ਮਤਾ ਰੱਦ ਕਰਵਾਉਣ ਲਈ ਸਿਤਾਰ ਮੁਹੰਮਦ ਲਿਬੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੰਬੀ ਲੜਾਈ ਲੜੀ।
               ਮਾਲਵਾ ਕਾਲਜ ਬੌਂਦਲੀ ਵਿਖੇ ਪਹੁੰਚਣ ’ਤੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਸਿਤਾਰ ਮੁਹੰਮਦ ਲਿਬੜਾ ਦਾ ਸਨਮਾਨ ਕੀਤਾ ਗਿਆ।ਰਾਜੇਵਾਲ ਨੇ ਕਿਹਾ ਕਿ ਸਿਤਾਰ ਮੁਹੰਮਦ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਲੜਾਈ ਲੜੀ ਅਤੇ ਪੰਜਾਬ ਦੇ ਨੌਜਵਾਨਾਂ ਦੀਆਂ 175 ਕਰੀਬ ਨੌਕਰੀਆਂ ਦੀਆਂ ਰੱਖਿਆ ਕੀਤੀ।ਰਾਜੇਵਾਲ ਨੇ ਕਮਲਜੀਤ ਨਿੰਨੀ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਇਸ ਨੌਜਵਾਨ ਨੇ ਬੜੇ ਹੀ ਸੁਚੱਜੇ ਢੰਗ ਅਤੇ ਹੌਸਲੇ ਨਾਲ ਲੜਾਈ ਲੜੀ।
                  ਇੱਕ ਹੋਰ ਸਾਦੇ ਸਮਾਗਮ ਦੌਰਾਨ ਦਲਜੀਤ ਸਿੰਘ ਸ਼ਾਹੀ, ਰਾਜਵਿੰਦਰ ਸਮਰਾਲਾ, ਲਖਵੀਰ ਸਿੰਘ ਬਲਾਲਾ ਨੇ ਸਿਤਾਰ ਮੁਹੰਮਦ ਲਿਬੜਾ ਦੁਆਰਾ ਪਾਏ ਯੋਗਦਾਨ ਕਾਰਨ ਸਨਮਾਨਿਤ ਕੀਤਾ।ਮਦਰੱਸਾ ਸਮਰਾਲਾ ਵਿਖੇ ਮੁਸਲਿਮ ਭਾਈਚਾਰੇ ਦੁਆਰਾ ਕਰਵਾਏ ਸਾਦੇ ਸਮਾਗਮ ਦੌਰਾਨ ਇਮਰਾਨ ਖਾਨ, ਸਦੀਕ ਉਟਾਲਾਂ, ਸ਼ਮਸ਼ਾਦ ਬੌਂਦਲੀ ਨੇ ਸਿਤਾਰ ਮੁਹੰਮਦ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਕਮਲਜੀਤ ਨਿੰਨੀ ਨੇ ਸਮਰਾਲਾ ਅਤੇ ਇਲਾਕੇ ਦੀਆਂ ਵੱਖ ਵੱਖ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਸਿਤਾਰ ਮੁਹੰਮਦ ਲਿਬੜਾ ਦਾ ਸਨਮਾਨ ਕੀਤੇ ਜਾਣ ‘ਤੇ ਉਨ੍ਹਾਂ ਪੰਜਾਬੀ ਮਾਂ ਬੋਲੀ ਦੇ ਹਤੈਸ਼ੀਆਂ ਦਾ ਧੰਨਵਾਦ ਕੀਤਾ।ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ।ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ‘ਤੇ ਅਜਮੀਲ ਮੁਹੰਮਦ ਭਾਦਸੋਂ ਜਨਰਲ ਸਕੱਤਰ ਪੀ.ਐਸ.ਪੀ.ਸੀ.ਐਲ, ਅਕਬਰ ਲੁਧਿਆਣਾ ਜਨਜਲ ਸਕੱਤਰ ਘੱਟ ਗਿਣਤੀ, ਡਾਕਟਰ ਸਾਕੀਰ, ਪ੍ਰੋ. ਟੀ.ਕੇ ਬਾਹੀਆ, ਕਰਮਜੀਤ ਸਿੰਘ ਸਿਫਤੀ ਜਨਰਲ ਸਕੱਤਰ ਡਾਕਟਰ ਅੰਬੇਦਕਰ ਮਿਸ਼ਨ ਸੁਸਾਇਟੀ, ਸ਼ਕੀਲ ਮੁਹੰਮਦ ਪ੍ਰਧਾਨ ਮੁਸਲਿਮ ਵਿਕਾਸ ਕਮੇਟੀ ਖੰਨਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਆਲਮਦੀਪ ਸਿੰਘ ਮੱਲ ਮਾਜਰਾ, ਅਨਿਲ ਗੁਪਤਾ, ਜਗਮੋਹਣ ਸਿੰਘ ਡਾਇਰੈਕਟਰ, ਦਿਲਮੋਹਣ ਸਿੰਘ ਬੌਂਦਲੀ, ਬੰਤ ਸਿੰਘ ਖਾਲਸਾ, ਗੁਰਜੀਤ ਸਿੰਘ ਪਾਲ ਮਾਜਰਾ, ਮਾਸਟਰ ਪੁਖਰਾਜ ਸਿੰਘ ਘੁਲਾਲ ਆਦਿ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …