Tuesday, March 24, 2026

ਮੁੱਖ ਖੇਤੀਬਾੜੀ ਅਫਸਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੇ ਸਾਇੰਸਦਾਨਾਂ ਨਾਲ ਮਿਲ ਕੇ ਪਿੰਡਾਂ ਦਾ ਸਾਂਝਾ ਦੋਰਾ

ਜਿਲ੍ਹਾ ਪਠਾਨਕੋਟ ਵਿੱਚ 11735 ਹੈਕਟਰ ਰਕਬੇ ਵਿੱਚ ਕੀਤੀ ਗਈ ਹੈ ਮੱਕੀ ਦੀ ਬਿਜ਼ਾਈ

ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸ਼ਰ ਪਠਾਨਕੋਟ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਸਾਇੰਸਦਾਨਾਂ ਨਾਲ ਵੱਖ-ਵੱਖ ਪਿੰਡਾਂ ਦਾ ਸਾਂਝਾ ਦੋਰਾ ਕੀਤਾ ਗਿਆ।ਡਾ. ਹਰਤਰਨ ਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਝੋਨੇ ਦੀ ਫਸ਼ਲ ਤੋਂ ਬਾਅਦ ਮੱਕੀ ਦੀ ਫਸ਼ਲ ਮੁੱਖ ਫਸ਼ਲ ਤੌਰ ‘ਤੇ ਬੀਜੀ ਜਾਂਦੀ ਹੈ।ਇਸ ਵਾਰ ਜਿਲ੍ਹਾ ਪਠਾਨਕੋਟ ਵਿੱਚ 11735 ਹੈਕਟਰ ਰਕਬੇ ਵਿੱਚ ਮੱਕੀ ਦੀ ਬਿਜ਼ਾਈ ਹੋਈ ਹੈ।ਜਿਸ ਵਿੱਚ ਕਿਸਾਨਾਂ ਵੱਲੋਂ ਦੇਸੀ ਮੱਕੀ ਅਤੇ ਦੋਗਲੀ ਮੱਕੀ ਦੀ ਬਿਜਾਈ ਵੱਡੇ ਪੱਧਰ ‘ਤੇ ਕੀਤੀ ਗਈ।
                 ਉਨ੍ਹਾਂ ਦੱਸਿਆ ਕਿ ਜਿਹੜੇ ਬੀਜ਼ ਬਾਹਰਲੇ ਸੂਬਿਆਂ ਤੋਂ ਇਧਰ ਆਏ ਹਨ, ਉਨ੍ਹਾਂ ਕਿਸਮਾਂ ਤੇ ਇਸ ਨਾਲ ਫਾਲ ਆਰਮੀ ਵਰਨ ਨਾਂ ਦੇ ਕੀੜੇ ਦਾ ਹਮਲਾ ਵੇਖਣ ਨੂੰ ਮਿਲਿਆ ਹੈ।ਇਸ ਲਈ ਸਾਂਝੀ ਟੀਮ ਬਣਾ ਕੇ ਬਲਾਕ ਧਾਰਕਲ੍ਹਾਂ ਦੇ ਵੱਖ-ਵੱਖ ਪਿੰਡਾਂ ਜਿਵੇਂ ਮੱਟੀ ਕੋਟ, ਪੰਗੋਲੀ, ਘੋਹ, ਭਾਦਨ, ਜੁਗਿਆਲ ਆਦਿ ਪਿੰਡਾਂ ਦਾ ਦੋਰਾ ਕੀਤਾ ਗਿਆ।ਕਿਸਾਨਾਂ ਨੂੰ ਕੀੜੇ ਸਬੰਧੀ ਸੂਚੇਤ ਕਰਦੇ ਹੋਏ ਦੱਸਿਆ ਗਿਆ ਕਿ ਜਦੋਂ ਪੱਤਿਆਂ ਤੇ ਛੋਟੇ-ਛੋਟੇ ਖਰੋਚ ਵਾਲੇ ਦਾਗ ਨਜਰ ਆਉਣ ਤਾਂ ਸਿਫਾਰਿਸ਼ ਕੀਤੀ ਕੀੜੇਮਾਰ ਦਵਾਈ ਦੀ ਸਪਰੇ ਕਰ ਦਿੱਤੀ ਜਾਵੇ।ਉਨ੍ਹਾਂ ਦੱਸਿਆ ਕਿ ਜਦੋਂ ਸੁੰਡੀ ਵੱਡੀ ਹੁੰਦੀ ਹੈ ਉਦੋਂ ਪੱਤਿਆਂ ਉਪਰ ਵੇਤਰਤੀਬੀਆਂ, ਗੋਲ ਜਾਂ ਅੰਡਾਂਕਾਰ ਮੋਰੀਆਂ ਬਣਾਉਂਦੀ ਹੈ।ਹਮਲੇ ਵਾਲੇ ਬੂਟਿਆਂ ਦੀ ਗੋਭ ਵਿੱਚ ਇਸ ਕੀੜੇ ਦੀਆਂ ਕਾਫੀ ਮਾਤਰਾ ਵਿੱਚ ਬਿਠਾਂ ਹੁੰਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਜਦੋਂ ਉਪਰੋਕਤ ਲੱਛਣ ਨਜਰ ਆਉਣ ਤਾਂ ਸਪਰੇ ਕਰਨੀ ਹੈ।ਉਨ੍ਹਾਂ ਕਿਹਾ ਕਿ ਦਵਾਈ ਦੀ ਮਾਤਰਾ ਦੇ ਅਨੁਪਾਤ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ।
                     ਇਸ ਮੋਕੇ ਡਾ. ਰਜਿੰਦਰ ਕੁਮਾਰ ਬਲਾਕ ਖੇਤੀਬਾੜੀ ਅਫਸ਼ਰ ਧਾਰਕਲ੍ਹਾਂ, ਡਾ. ਸੁਨੀਲ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਪਠਾਨਕੋਟ, ਰਜਿੰਦਰ ਸਿੰਘ ਬੀ.ਟੀ.ਐਮ ਧਾਰਕਲ੍ਹਾਂ, ਨਵੀਨ ਖੇਤੀਬਾੜੀ ਸਬ ਇੰਸਪੈਕਟਰ ਅਤੇ ਕਿਸਾਨ ਵੀ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …