Wednesday, June 17, 2026

ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ 529 ਨੌਜਵਾਨਾਂ ਦੀ ਨਾਮੀ ਕੰਪਨੀਆਂ ‘ਚ ਪਲੇਸਮੈਂਟ

ਸਵੈ ਰੁਜ਼ਗਾਰ ਸਥਾਪਨਾ ਲਈ ਲੱਖਾਂ ਰੁਪੈ ਦੇ ਕਰਜ਼ੇ ਵੀ ਮਨਜ਼ੂਰ

ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਦੇ ਮਕਸਦ ਨਾਲ ਸਥਾਪਿਤ ਕੀਤੇ ਰੁਜ਼ਗਾਰ ਬਿਊਰੋ ਵਲੋਂ ਪਹਿਲੀ ਜੂਨ ਤੋਂ ਲੈ ਕੈ 25 ਜੁਲਾਈ ਤੱਕ 529 ਨੌਜਵਾਨਾਂ ਦੀ ਵੱਖ-ਵੱਖ ਨਾਮੀ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਗਈ ਹੈ।
             ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਾਕਡਾੳੂਨ ਦੇ ਸਮੇਂ ਦੌਰਾਨ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਆਨਲਾਇਨ ਜਾਬ ਫੇਅਰ ਕਰਵਾਏ ਗਏ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ।ਉਨ੍ਹਾਂ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਚ ਲਗਾਏ ਗਏ ਮੇਲਿਆਂ ਦੌਰਾਨ ਐਸ.ਆਈ.ਐਸ. ਸਕਿਓਰਿਟੀ, ਐਲ.ਆਈ.ਸੀ, ਭਾਰਤੀ ਐਕਸਾ, ਆਈ.ਟੀ.ਸੀ ਨੇ ਮੁੱਖ ਰੂਪ ਵਿਚ ਸ਼ਿਰਕਤ ਕੀਤੀ।ਚੁਣੇ ਗਏ 529 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਹਨ ਅਤੇ ਜਿਆਦਾਤਰ ਨੇ ਆਪਣੀ ਨੌਕਰੀ ਜੁਆਇਨ ਕਰ ਲਈ ਹੈ ।
                  ਉਨ੍ਹਾਂ ਕਿਹਾ ਕਿ ਸਵੈ ਰੁਜ਼ਗਾਰ ਸਥਾਪਿਤ ਕਰਨ ਵਿਚ ਸਹਾਇਤਾ ਕਰਨ ਲਈ ਵੀ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਜੂਨ ਤੇ ਜੁਲਾਈ ਦੌਰਾਨ 1516 ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿਚੋਂ 749 ਪ੍ਰਾਰਥੀਆਂ ਨੂੰ 5.25 ਲੱਖ ਰੁਪੈ ਦਾ ਲੋਨ ਤਕਸੀਮ ਕੀਤਾ ਗਿਆ ਹੈ, ਜਿਸ ਰਾਹੀਂ ਨੌਜਵਾਨਾਂ ਨੇ ਜਿਆਦਾਤਰ ਸੈਲੂਨ, ਇੰਟਰ ਲਾਕਿੰਗ ਟਾਇਲਜ਼, ਬੇਕਰੀ, ਕਾਰਪੇਂਟਰ ਦਾ ਕੰਮ ਸ਼ੁਰੂ ਕੀਤਾ ਹੈ।ਉਨਾਂ ਨਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੇ ਪੋਰਟਲ www.pgrkam.com „ „‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।ਇਸ ਤੋਂ ਇਲਾਵਾ ਲੋੜ ਪੈਣ ’ਤੇ ਕਿਸੇ ਵੀ ਜਾਣਕਾਰੀ ਲਈ 98882-19247 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …