Saturday, September 19, 2026

ਸ਼ਰਧਾਂਜਲੀ

ਨਿੱਕੀ ਉਮਰੇ,
ਕੁਰਬਾਨੀ ਵੱਡੀ ਪਾ ਗਿਆ।
ਇਤਿਹਾਸ ਦੇ ਸੁਨਹਿਰੀ ਅੱਖਰਾਂ ‘ਚ,
ਨਾਂ ਸ਼ਹੀਦ ਗੁਰਬਿੰਦਰ ਸਿੰਘ ਤੂੰ ਲਿਖਾ ਗਿਆ।

ਜਾਨ ਸੀ ਬਹੁਤ ਕੀਮਤੀ, ਛੋਟੇ ਵੀਰ ਤੇਰੀ,
ਜਿਹੜੀ ਲੇਖੇ ਦੇਸ਼ ਦੇ ਤੂੰ ਲਾ ਗਿਆ।
ਫਖਰ ਹੈ ਪਰਿਵਾਰ ਤੇਰੇ ਨੂੰ ਤੇਰੀ ਸ਼ਹੀਦੀ ‘ਤੇ ,
ਉਂਝ ਦੁੱਖ ਝੋਲੀ ਮਾਂ ਪਿਓ ਭੈਣ ਭਰਾਵਾਂ ਦੇ ਤੁੰ ਪਾ ਗਿਆ।

ਜਿਹੜੇ ਤਿਰੰਗੇ ਨੂੰ ਮਾਰਦਾ ਸੀ ਸਲੂਟ ਤੂੰ ਰੋਜ਼,
ਲਿਪਟ ਕੇ ਉਸੇ ਤਿਰੰਗੇ ‘ਚ ਤੂੰ ਆ ਗਿਆ।
ਨਾ ਕਦੇ ਮਿਲਿਆ ਸੀ, ਨਾਂ ਜਾਣਦਾ ਸੀ,” ਜਿੰਨਾਂ ਨੂੰ ਤੂੰ ਬਿੰਦਰਾ,
ਉਨ੍ਹਾਂ ਸੱਜਣਾਂ ਤਾਈਂ ਤੂੰ ਰਵਾ ਗਿਆ।

ਵੇਖ ਵੇਖ ਰੋਇਆ ਕਰੂ ਭੈਣ ਤੇਰੀ ,
ਜਿਹੜੀ ਤਸਵੀਰਾਂ ਦੀ ਐਲਬਮ ਤੂੰ ਬਣਾ ਗਿਆ।
ਮੱਖਣ ਕਰੂ ਸਲੂਟ ਤੈਨੂੰ ਉਮਰ ਸਾਰੀ ,
ਨਾਂ ਛੋਟੀ ਉਮਰੇ ਤੂੰ ਗੁਰਬਿੰਦਰ ਵੱਡਾ ਕਮਾ ਗਿਆ।

ਨਿੱਕੀ ਉਮਰੇ ਕੁਰਬਾਨੀ ਵੱਡੀ ,
ਦੇਸ਼ ਦੇ ਇਤਿਹਾਸ ‘ਚ ਨਾਂ ਤੋਲਾਵਾਲ ਦਾ ਦਰਜ਼, ਗੁਰਬਿੰਦਰ ਕਰਵਾ ਗਿਆ ।

ਮੱਖਣ ਸਿੰਘ ਸ਼ਾਹਪੁਰ
ਮੋ – 9915638411

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …