Saturday, September 12, 2026

ਇੰਡੋ ਨੇਪਾਲ ਸੀਰੀਜ਼ – ਭਾਰਤੀ ਟੀਮ ਪਹੁੰਚੀ ਫਾਈਨਲ ਵਿੱਚ

ਨੇਪਾਲ ਵਿਚ ਜੇਤੂ ਭਾਰਤੀ ਟੀਮ ਪ੍ਰਬੰਧਕਾਂ ਨਾਲ।
ਨੇਪਾਲ ਵਿਚ ਜੇਤੂ ਭਾਰਤੀ ਟੀਮ ਪ੍ਰਬੰਧਕਾਂ ਨਾਲ।

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਨੇਪਾਲ ਵਿਚ ਚੱਲ ਰਹੀ ਇੰਡੋ ਨੇਪਾਲ ਟੀ-20 ਸੀਰੀਜ 2014 ਵਿਚ ਭਾਰਤੀ ਟੀਮ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪਹੁੰਚੀ। ਟਾਸ ਜਿੱਤ ਕੇ ਕੈਪਟਨ ਸੁਮੇਰ ਸਹਾਰਨ ਨੇ ਬੱਲੇਬਾਜ਼ੀ ਦਾ ਫੈਸਲਾ ਲਿਆ। ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾ ਦੇ ਨੁਕਸਾਨ ਤੇ 165 ਰਨ ਬਣਾਏ। ਜਿਸ ਵਿਚ ਅਕਸ਼ਿਤ ਪੁਰੀ ਨੇ 42, ਰਿਤਿਕ ਕਾਮਰਾ ਨੇ 32 ਤੇ ਚੰਦਰ ਪ੍ਰਤਾਪ ਸਿੰਘ ਨੇ 22 ਰਨ ਬਣਾਏ। ਪਿੱਛਾ ਕਰਨ ਉਤਰੀ ਨੇਪਾਲ ਦੀ ਟੀਮ 19.5 ਗੇਦਾਂ ਵਿਚ 122 ਰਨ ਬਣਾ ਕੇ ਆਲ ਆਉਟ ਹੋ ਗਈ। ਜਿਸ ਵਿਚ ਸੰਜੂ ਝਾਂਬ ਨੇ 4 ਓਵਰਾਂ ਵਿਚ 12 ਰਨ ਦੇ ਕੇ 3 ਵਿਕਟਾਂ, ਰਿਤਿਕ ਕਾਮਰਾ ਨੇ 7 ਰਨ ਦੇ ਕੇ 4 ਵਿਕਟਾਂ ਲਈਆਂ। ਕੀਪਰ ਏਕਮ ਸਚਦੇਵਾ ਨੇ 2 ਸਟੰਪ ਆਊਟ ਕੀਤੇ। ਇਹ ਜਾਣਕਾਰੀ ਟੀਮ ਮੈਨੇਜ਼ਰ ਸੰਦੀਪ ਅਬਰੋਲ ਤੇ ਟੀਮ ਕੋਚ ਰਾਜੇਸ਼ ਸ਼ਰਮਾ ਬੰਟੀ ਨੇ ਦਿਤੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply