Monday, June 2, 2025
Breaking News

ਡੀਲਰਾਂ ਦੇ ਬਹਿਕਾਵੇ ਵਿਚ ਆ ਕੇ ਕਿਸਾਨ ਯੂਰੀਆ ਜਾਂ ਡੀਏਪੀ ਖਰੀਦਣ ਦੀ ਨਾ ਕਰਨ ਕਾਹਲੀ – ਮੁੱਖ ਖੇਤੀਬਾੜੀ ਅਫਸਰ

ਫਾਜ਼ਿਲਕਾ ਵਿਚ ਗੱਲਬਾਤ ਕਰਦੇ ਮੁੱਖ ਖੇਤੀਬਾੜੀ ਅਫਸਰ ਰੇਸ਼ਮ ਸਿੰਘ
ਫਾਜ਼ਿਲਕਾ ਵਿਚ ਗੱਲਬਾਤ ਕਰਦੇ ਮੁੱਖ ਖੇਤੀਬਾੜੀ ਅਫਸਰ ਰੇਸ਼ਮ ਸਿੰਘ

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਕਿਸਾਨਾਂ ਬਾਸਮਤੀ ਝੋਨੇ ਦੀ ਕਟਾਈ ਅਤੇ ਪਰਾਲੀ ਤੋਂ ਬਾਅਦ ਨਾੜ ਨੂੰ ਨਾ ਸਾੜਨ। ਕਿਉਂਕਿ ਨਾੜ ਸਾੜਨ ਤੋਂ ਬਾਅਦ ਜਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਰੇਸ਼ਮ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਸਮਤੀ ਤੋਂ ਬਾਅਦ ਕਿਸਾਨ ਖੇਤ ਤਿਆਰ ਕਰ ਕੇ ਕਣਕ ਦਾ ਬੀਜ਼ ਸੋਧ ਕੇ ਬੀਜ਼ਣ। ਇਸ ਨਾਲ ਜਿਥੇ ਕਿਸਾਨਾਂ ਦੀ ਫਸਲ ਦਾ ਝਾੜ ਵਿਚ ਵਾਧਾ ਹੋਵੇਗਾ। ਉਥੇ ਹੀ ਕਿਸਾਨਾਂ ਨੂੰ ਪੈਸਿਆਂ ਦਾ ਵੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾ ਭਰਾਵਾਂ ਨੂੰ ਫਸਲ ਦੇ ਬੀਜ਼ ਦੀ ਪਹਿਚਾਣ ਨਹੀਂ ਹੁੰਦੀ। ਇਸ ਨਾਲ ਫਸਲ ਦੇ ਝਾੜ ਵਿਚ ਕਮੀ ਆਉਂਦੀ ਹੈ ਤੇ ਸਵਾਦ ਵਿਚ ਵੀ ਫਰਕ ਪੈਂਦਾ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਵਿਭਾਗ ਦੀਆਂ ਫਾਜ਼ਿਲਕਾ, ਅਬੋਹਰ ਤੇ ਜਲਾਲਾਬਾਦ ਸਥਿਤ ਲੈਬ ਵਿਚ ਮਿੱਟੀ ਦੀ ਜਾਂਚ ਕਰਵਾਉਣ। ਇਸ ਨਾਲ ਜਮੀਨ ਦਾ ਪਤਾ ਲੱਗਦਾ ਹੈ, ਕਿ ਕਿਹੜੇ ਤੱਤਾਂ ਦੀ ਕਮੀ ਹੈ ਤੇ ਕਿਸ ਤਰਾਂ ਦੀ ਖਾਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਖਾਦ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖਾਦ ਦੀ ਕੋਈ ਕਮੀ ਨਹੀਂ ਹੈ, ਜਿੰਨੀ ਮਾਤਰਾਂ ਵਿਚ ਕਿਸਾਨਾਂ ਨੂੰ ਯੂਰੀਆ ਜਾਂ ਡੀਏਪੀ ਚਾਹੀਦੀ ਹੈ। ਉਹ ਵਿਭਾਗ ਪੂਰਨ ਮਾਤਰਾ ਵਿਚ ਮੁਹੱਈਆ ਕਰਵਾਏਗਾ, ਕਿਸੇ ਵੀ ਪ੍ਰਾਈਵੇਟ ਡੀਲਰ ਦੀਆਂ ਗੱਲਾਂ ਵਿਚ ਆ ਕੇ ਕਿਸਾਨ ਖਾਦ ਜਾਂ ਡੀਏਪੀ ਖਰੀਦਣ ਦੀ ਕਾਹਲੀ ਨਾ ਕਰਨ। ਉਨ੍ਹਾਂ ਕਿਹਾ ਕਿ ਅਕਸਰ ਹੀ ਡੀਲਰਾਂ ਵੱਲੋਂ ਅਕਸਰ ਹੀ ਕਿਸਾਨਾਂ ਨੂੰ ਯੂਰੀਆ ਜਾਂ ਡੀਏਪੀ ਪ੍ਰਤੀ ਵੱਖ-ਵੱਖ ਵਹਿਮਾਂ ਵਿਚ ਪਾਇਆ ਜਾਂਦਾ ਹੈ। ਜਮੀਨ ਵਿਚ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਡੀਲਰਾਂ ਵੱਲੋਂ ਜਿੰਮੀਦਾਰਾਂ ਨੂੰ ਖਾਦ ਦੇ ਨਾਲ-ਨਾਲ ਵੱਖ-ਵੱਖ ਦਵਾਈਆਂ ਵੇਚੀਆ ਜਾਂਦੀਆਂ ਹਨ, ਜੋਕਿ ਜਮੀਨ ਤੇ ਤੱਤ ਪੂਰੇ ਨਾ ਕਰ ਕੇ ਸਿਰਫ ਜਿੰਮੀਦਾਰਾਂ ਦਾ ਆਰਥਿਕ ਸ਼ੋਸ਼ਣ ਲਈ ਕੀਤਾ ਜਾਂਦਾ ਹੈ। ਉਨ੍ਹਾਂ ਜਿੰਮੀਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕੋਈ ਦੁਕਾਨਦਾਰ ਖਾਦ ਨਾਲ ਕਿਸੇ ਵੀ ਤਰਾਂ ਦੀ ਕੋਈ ਹੋਰ ਵਸਤੂ ਵੇਚਦਾ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾਵੇ, ਦੁਕਾਨਦਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਖੇਤੀ ਸੰਬੰਧੀ ਕਿਸੇ ਵੀ ਮਸ਼ਵਰੇ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ, ਉਨ੍ਹਾਂ ਨੂੰ ਢੁਕਵੀਂ ਸਲਾਹ ਦਿਤੀ ਜਾਵੇਗੀ। ਜਿਸ ਨਾਲ ਕਿਸਾਨਾਂ ਨੂੰ ਜਮੀਨੀ ਫਾਇਦੇ ਦੇ ਨਾਲ-ਨਾਲ ਆਰਥਿਕ ਫਾਇਦਾ ਵੀ ਹੋਵੇਗਾ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply