ਅੰਮ੍ਰਿਤਸਰ, 30 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਨੇ ਪ੍ਰਭਾਵਸ਼ਾਲੀ ਵਿੱਦਿਅਕ ਪ੍ਰਣਾਲੀ ਲਈ ਆਨਲਾਈਨ ਟੀਚਿੰਗ
ਢੰਗਾਂ ਦੇ ਵਿਸ਼ੇ ’ਤੇ 2 ਦਿਨਾਂ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਮੁੱਖ ਭਾਸ਼ਣਕਾਰ, ਮਾਹਿਰਾਂ ਅਤੇ ਹਿੱਸਾ ਲੈਣ ਵਾਲਿਆਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ।
ਇਸ ਵੈਬੀਨਾਰ ਸਮੇਂ ਪ੍ਰੋਫੈਸਰ ਅਮਿਤ ਕੌਟਸ ਡੀਨ ਫ਼ੈਕਲਟੀ ਆਫ਼ ਐਜ਼ੂਕੇਸ਼ਨ ਜੀ.ਐਨ.ਡੀ.ਯੂ ਅੰਮਿ੍ਰਤਸਰ ਮੁੱਖ ਬੁਲਾਰੇ ਸਨ।ਪ੍ਰੋ: ਪੀ.ਕੇ ਸਾਹੂ ਸਾਬਕਾ ਉਪ ਕੁਲਪਤੀ, ਇਲਾਹਾਬਾਦ ਯੂਨੀਵਰਸਿਟੀ ਇਲਾਹਾਬਾਦ ਅਤੇ ਡਾ. ਨਮਿਤਾ ਸਾਹੂ ਐਸੋਸੀਏਟ ਪ੍ਰੋਫੈਸਰ ਨੇ ਮਾਹਿਰਾਂ ਵਜੋਂ ਵੈਬੀਨਾਰ ’ਚ ਹਿੱਸਾ ਲਿਆ।ਜਦਕਿ ਹੋਰਨਾਂ ’ਚ ਡਾ. ਦੀਪਾ ਸਿਕੰਦ ਕੌਟਸ ਮੁੱਖੀ ਐਜ਼ੂਕੇਸ਼ਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰੋ: ਏ.ਮੁਥਮੂਨਿਕਮ ਸਾਬਕਾ ਰਜਿਸਟਰਾਰ ਸਾਬਕਾ ਪ੍ਰੋਫੈਸਰ ਅਤੇ ਮੁਖੀ ਐਜ਼ੂਕੇਸ਼ਨ ਵਿਭਾਗ, ਮਦੁਰੈ ਕਾਮਰਾਜ ਯੂਨੀਵਰਸਿਟੀ ਮਦੁਰੈ ਆਦਿ ਵੀ ਸ਼ਾਮਿਲ ਸਨ।
ਪ੍ਰੋ : ਅਮਿਤ ਕੌਟਸ ਨੇ ਆਪਣੇ ਭਾਸ਼ਣ ’ਚ ਆਨਲਾਈਨ ਅਧਿਆਪਨ ਦੇ ਢੰਗਾਂ ਨੂੰ ਦਿਲਚਸਪ ਬਣਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇੱਕ ਅਜਿਹੇ ਪਲੇਟਫ਼ਾਰਮ ਦੀ ਜ਼ਰੂਰਤ ਹੈ, ਜਿਸ ਨਾਲ ਉਹ ਆਨਲਾਈਨ ਅਧਿਆਪਨ ਦੇ ਢੰਗਾਂ ਨਾਲ ਲੰਬੇ ਸਮੇਂ ਤੱਕ ਜੁੜ ਸਕਣ।ਇਸ ਵੈਬੀਨਾਰ ’ਚ 646 ਸਰੋਤ ਵਿਅਕਤੀਆਂ ਨੇ ਹਿੱਸਾ ਲਿਆ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media