Monday, March 23, 2026

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਜਿਲ੍ਹਾ ਹੈਰੀਟੇਜ਼ ਸੁਸਾਇਟੀ ਬਣਾਉਣ ਦੀ ਮੰਗ

ਅੰਮ੍ਰਿਤਸਰ 31 ਜੁਲਾਈ (ਜਗਦੀਪ ਸਿੰਘ) – ਉਘੀ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੱਖ ਮੰਤਰੀ

File Photo

ਕੈਪਟਨ ਅਮਰਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ (ਯਾਤਰਾ ਸ਼ਾਖਾ) ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੀਮੋ ਨੰ. 12/88/2004-3 ਯ ਸ/1544 ਮਿਤੀ ਚੰਡੀਗੜ੍ਹ 3-06-2008 ਅਨੁਸਾਰ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ।ਪਰ 11 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜ਼ੁਦ ਵੀ ਅੰਮਿ੍ਰਤਸਰ ਜ਼ਿਲ੍ਹੇ ਵਿੱਚ ਇਹ ਸੁਸਾਇਟੀ ਨਹੀਂ ਬਣਾਈ ਗਈ।ਇਨ੍ਹਾਂ ਸੁਸਾਇਟੀਆਂ ਦਾ ਮਕਸਦ ਪੰਜਾਬ ਰਾਜ ਵਿੱਚ ਕਲਾ ਅਤੇ ਸਭਿਆਚਰਕ ਗਤੀਵਿਧੀਆਂ ਦਾ ਪ੍ਰਸਾਰ ਪਿੰਡ ਪੱਧਰ ਤੀਕ ਕਰਨਾ ਹੈ।
                    ਉਨ੍ਹਾਂ ਇਹ ਮੰਗ ਵੀ ਕੀਤੀ ਹੈ ਕਿ ਅੰਮ੍ਰਿਤਸਰ ਵਿਕਾਸ ਮੰਚ (ਰਜ਼ਿ.) ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ ਨੂੰ ਵੀ ਇਸ ਦਾ ਮੈਂਬਰ ਨਾਮਜ਼ਦ ਕਰਨ ਦੀ ਖੇਚਲ ਕੀਤੀ ਜਾਵੇ ਜੀ ਤਾਂ ਜੋ ਅੰਮ੍ਰਿਤਸਰ ਜਿਲ਼੍ਹੇ ਦੇ ਵਿਰਸੇ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਲਈ ੳਹ ਸਮੇਂ ਸਮੇਂ ਸਿਰ ਆਪਣੇ ਸੁਝਾਅ ਦੇਂਦੇ ਰਹਿਣ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …