Thursday, March 19, 2026

ਨਵਲ ਗਰਗ ਨੇ ਜਿੱਤਿਆ ਉਤਰੀ ਭਾਰਤ ਦਾ ਬੈਸਟ ਪੋਲਟਰੀ ਪਰਫੌਰਮੈਂਸ ਐਵਾਰਡ

ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਨਿਵਾਸੀ ਅਤੇ ਐਸ.ਕੇ ਪੋਲਟਰੀ ਫਾਰਮ ਲੌਂਗੋਵਾਲ ਰੋਡ ਬਡਬਰ ਦੇ ਸੰਚਾਲਕ ਨਵਲ ਗਰਗ ਨੂੰ ਉਤਰੀ ਭਾਰਤ ਦਾ ਬੈਸਟ ਪੋਲਟਰੀ ਫਾਰਮਰ ਪਰਫੋਰਮੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਨਵਲ ਗਰਗ ਦੇ ਪਿਤਾ ਸੰਜੇ ਗਰਗ ਨੇ ਦੱਸਿਆ ਕਿ ਪੋਲਟਰੀ ਉਦਯੋਗ ਨਾਲ ਸਬੰਧਤ ਵਿਸ਼ਵ ਪੱਧਰੀ ਸੰਸਥਾ ਸ੍ਰੀ ਨਿਵਾਸਾ ਹਾਈਲਾਈਨ ਵਲੋਂ ਸਮੁਚੇ ਦੇਸ਼ ਵਿਚਲੇ ਪੋਲਟਰੀ ਫਾਰਮਰਾਂ ਦੇ ਪ੍ਰਬੰਧਾਂ, ਸਾਫ-ਸਫਾਈ, ਨਵੀਂ ਤਕਨੀਕ, ਵਧੀਆ ਫਾਰਮਿੰਗ ਅਤੇ ਮੁਰਗੀਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਕਰਵਾਏ ਗਏ ਸਰਵੇਖਣ ਉਪਰੰਤ ਇਹ ਐਵਾਰਡ ਐਸ.ਕੇ ਪੋਲਟਰੀ ਨੂੰ ਦਿੱਤਾ ਗਿਆ ਹੈ।ਕੋਰੋਨਾ ਵਾਇਰਸ ਦੇ ਚੱਲਦਿਆਂ ਉਕਤ ਸੰਸਥਾ ਵਲੋਂ ਇਹ ਸਮਾਗਮ ਆਨਲਾਈਨ ਕਰਵਾਇਆ ਗਿਆ ਸੀ।
              ਨਿਵਾਸਾ ਹਾਈਲਾਈਨ ਵਲੋਂ ਡਾਕਟਰ ਯੋਗੇਂਦਰ ਗੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ.ਕੇ ਪੋਲਟਰੀ ਫਾਰਮ ਦੇ ਸੰਚਾਲਕ ਨਵਲ ਗਰਗ ਨੂੰ ਜੋ (ਉੱਤਰੀ ਭਾਰਤ) ਨੋਰਥ ਇੰਡੀਆ ਦਾ ਬੈਸਟ ਪੋਲਟਰੀ ਫਾਰਮਰ ਪਰਫੋਰਮੈਂਸ ਐਵਾਰਡ ਦਿੱਤਾ ਗਿਆ ਹੈ।ਉਸ ਵਿਚ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਅਤੇ ਝਾਰਖੰਡ ਰਾਜ ਵੀ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਹ ਐਵਾਰਡ ਨਵਲ ਗਰਗ ਵਲੋਂ ਅਪਣੇ ਪੋਲਟਰੀ ਫਾਰਮ ਦੇ ਚੰਗੇ ਪ੍ਰਬੰਧਾਂ, ਸਾਫ-ਸਫਾਈ ਅਤੇ ਮੁਰਗੀਆਂ ਦੇ ਪਾਲਣ-ਪੋਸ਼ਣ ਤੋਂ ਇਲਾਵਾ ਇਨ੍ਹਾਂ ਵਲੋਂ ਨਵੀਂਆਂ ਤਕਨੀਕਾਂ ਨਾਲ ਸਭ ਤੋਂ ਵੱਧ ਅੰਡੇ ਦਾ ਉਤਪਾਦਨ ਕੀਤੇ ਜਾਣ ਦੇ ਬਦਲੇ ਮਿਲਿਆ ਹੈ।
              ਜਿਕਰਯੋਗ ਹੈ ਕਿ ਸਾਲ 2019 ਵਿਚ ਵੀ ਵਿਸ਼ਵ ਐਗ ਦਿਵਸ ਮੌਕੇ ਵੀ ਪੰਜਾਬ ਸਰਕਾਰ ਵਲੋਂ ਕਰਵਾਏ ਜਾਂਦੇ ਸਮਾਗਮ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੀ ਨਵਲ ਗਰਗ ਨੂੰ ਬੈਸਟ ਪੋਲਟਰੀ ਫਾਰਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …