ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – 7 ਵਾਰ ਜ਼ਿਲਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਰਹਿ ਚੁੱਕੇ ਗੁਰਤੇਜ ਸਿੰਘ ਗਰੇਵਾਲ ਨੂੰ ਪੰਜਾਬ ਪ੍ਰਦੇਸ਼
ਕਾਂਗਰਸ ਕਮੇਟੀ ਦੇ ਲੀਗਲ ਵਿਭਾਗ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਸੰਗਰੂਰ ਦੇ ਪਿੰਡ ਕਲੌਦੀ ਦੇ ਜੰਮਪਲ ਗੁਰਤੇਜ ਗਰੇਵਾਲ ਨੇ ਕਿਹਾ ਕਿ ਨਿਯੁੱਕਤੀ ਲਈ ਉਨਾਂ ਦਾ ਨਾਮ ਭੇਜਣ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਤੇ ਸੰਗਰੂਰ ਤੋਂ ਵਿਧਾਇਕ ਵਿਜੈ ਇੰਦਰ ਸਿੰਗਲਾ ਦੇ ਸਦਾ ਰਿਣੀ ਰਹਿਣਗੇ।
ਗਰੇਵਾਲ 5 ਦਸੰਬਰ 1989 ਨੂੰ ਐਡਵੋਕੇਟ ਵਜੋਂ ਇਨਰੌਲ ਹੋਣ ਤੋਂ ਬਾਅਦ ਲਗਾਤਾਰ ਸੰਗਰੂਰ ਕੋਰਟ ’ਚ ਵਕਾਲਤ ਕਰ ਰਹੇ ਹਨ ਅਤੇ 7 ਵਾਰ ਜ਼ਿਲਾ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਬਣੇ ਹਨ। ਸਾਲ 2018 ’ਚ ਉਹ ਬਾਰ ਕਾਉਸਲ ਆਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ ਦੇ ਮੈਂਬਰ ਚੁਣੇ ਗਏ ਅਤੇ ਪਹਿਲੀ ਵਾਰ ਹੀ ਵਾਇਸ ਚੇਅਰਮੈਨ ਬਣੇ ਅਤੇ ਮੌਜੂਦਾ ਮੈਂਬਰ ਵੀ ਹਨ।ਇਸ ਦੇ ਨਾਲ ਹੀ ਉਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਸੂਬੇ ’ਚ ਪਾਰਟੀ ਅਤੇ ਵਿਜੈ ਇੰਦਰ ਸਿੰਗਲਾ ਦੀ ਮਜ਼ਬੂਤੀ ਲਈ ਲਗਾਤਾਰ ਸਰਗਰਮ ਰਹੇ ਹਨ।
ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਤੇਜ ਗਰੇਵਾਲ ਨੇ ਕਿਹਾ ਕਿ ਇਸ ਨਿਯੁੱਕਤੀ ਲਈ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮੈਡਮ ਆਸ਼ਾ ਕੁਮਾਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਲੀਗਲ ਸੈਲ ਦੇ ਚੇਅਰਮੈਨ ਅਤੇ ਰਾਜ ਸਭਾ ਐਮ.ਪੀ ਵਿਵੇਕ ਤਨਖਹਾ ਦੇ ਵੀ ਧੰਨਵਾਦੀ ਹਨ।ਉਨਾਂ ਕਿਹਾ ਕਿ ਹੁਣ ਪਾਰਟੀ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹ ਬਾਖੂਬੀ ਨਿਭਾਉਣਗੇ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media