Saturday, July 26, 2025
Breaking News

ਸ਼ਹੀਦ ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ

ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ ਨੇ ਲੋਕ ਨਾਇਕ ਸਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ‘ਤੇ ਸਰਧਾਂਜਲੀ ਭੇਟ ਕੀਤੀ ।ਕਰੋਨਾ ਦੀਆਂ ਸਾਵਧਾਨੀਆ ਵਰਤਦਿਆਂ ਯੂਨੀਅਨ ਦੇ ਅਹੁਦੱਦਾਰਾਂ ਦੀ ਚੋਣ ਵੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਬਲਵੀਰ ਚੰਦ ਲੌਗੋਵਾਲ ਅਤੇ ਜੁਝਾਰ ਲੌਗੋਵਾਲ ਦੀ ਦੇਖ-ਰੇਖ ਵਿੱਚ ਹੋਈ।ਜਿਸ ਵਿੱਚ ਮੇਜਰ ਸਿੰਘ ਪ੍ਰਧਾਨ, ਕਰਮਜੀਤ ਸਿੰਘ ਮੀਤ ਪ੍ਰਧਾਨ, ਸਤਪਾਲ ਖਜਾਨਚੀ, ਮੱਖਣ ਸਿੰਘ ਸਹਾਇਕ ਖਜ਼ਾਨਚੀ ਸਰਬਸੰਮਤੀ ਨਾਲ ਚੁਣੇ ਗਏ।ਜੁਝਾਰ ਲੌਗੋਂਵਾਲ ਅਤੇ ਬਲਵੀਰ ਚੰਦ ਨੂੰ ਸਰਪ੍ਰਸਤ ਚੁਣਿਆ ਗਿਆ।ਇਸ ਸਮੇਂ ਮੋਟਰ ਰੇਹੜੀ ਦੇ ਲੋਕਲ ਅਤੇ ਬਾਹਰਲੇ ਪਿੰਡਾਂ ਦਾ ਕਿਰਾਇਆ ਤੈਅ ਕਰਦਿਆਂ ਹਰ ਮਸਲੇ ‘ਤੇ ਇਕਜੁੱਟਤਾ ਅਤੇ ਏਕਤਾ ਨਾਲ ਕੰਮ ਕਰਨ ਦਾ ਅਹਿਦ ਵੀ ਕੀਤਾ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …