ਗੁਰੂ ਨਾਨਕ ਦੇਵ ਹਸਪਤਾਲ ਦੀ ਲੈਬਾਰਟਰੀ ਨੂੰ ਚੌਥੀ ਵਾਰ ਮਿਲਿਆ ਉਤਮ ਕਵਾਲਟੀ ਦਾ ਦਰਜ਼ਾ
ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਵਿਚ ਨੋਡਲ ਅਧਿਕਾਰੀ ਲਗਾਏ
ਗਏ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਵਿਚ ਹੁੰਦੀ ਦੇਰੀ ਨੂੰ ਬੰਦ ਕਰਨ ਲਈ ਹੁਣ ਸਿਹਤ ਵਿਭਾਗ ਦੀ ਸਹਾਇਤਾ ਨਾਲ ਫਲੂ ਕਾਰਨਰ ਵਿਖੇ ਰੇਪਿਡ ਟੈਸਟ ਵੀ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਮਰੀਜ਼ ਨੂੰ ਅੱਧੇ ਘੰਟੇ ਵਿਚ ਰਿਪੋਰਟ ਮਿਲ ਸਕੇਗੀ।
ਅਜ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨਾਲ ਹਸਪਤਾਲ ਵਿੱਚ ਕੀਤੀ ਮੀਟਿੰਗ ‘ਚ ਉਨਾਂ ਮੌਜੂਦਾ ਸਥਿਤੀ ‘ਤੇ ਵਿਚਾਰ-ਚਰਚਾ ਕੀਤੀ ਅਤੇ ਕਿਹਾ ਕਿ ਕੋਈ ਵੀ ਮੁਲਾਜ਼ਮ ਬਿਨਾਂ ਮਾਸਕ ਤੋਂ ਘੁੰਮਦਾ ਨਜ਼ਰ ਆਇਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਮੀਟਿੰਗ ਦੌਰਾਨ ਕੋਵਿਡ ਵਾਰਡ ਵਿਚ ਮਰੀਜ਼ਾਂ ਦੀ ਸਹੂਲਤ ਲਈ ਡਾਇਲਸਸ ਯੂਨਿਟ ਵੀ ਛੇਤੀ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ, ਤਾਂ ਜੋ ਕਿਡਨੀ ਰੋਗ ਤੋਂ ਪੀੜਤ ਹੋਣ ਵਾਲੇ ਮਰੀਜ਼ਾਂ ਨੂੰ ਕੋਈ ਸਮੱਸਿਆ ਨਾ ਆਵੇ।
ਇਸੇ ਦੌਰਾਨ ਡਾ. ਕੰਵਰਦੀਪ ਸਿੰਘ ਲੈਬਾਰਟਰੀ ਇੰਚਾਰਜ ਨੇ ਡਾ. ਹਿਮਾਸ਼ੂੰ ਨਾਲ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਦੀ ਲੈਬਾਰਟਰੀ ਨੂੰ ਇੰਡੀਅਨ ਮੈਡੀਕਲ ਕੌਂਸਲ ਐਂਡ ਰਿਸਰਚ ਵਲੋਂ ਚੌਥੀ ਵਾਰ ਕੁਆਲਟੀ ਕੰਟਰੋਲ ‘ਚ ਉਤਮ ਦਰਜਾ ਦਿੱਤਾ ਗਿਆ ਹੈ।
Punjab Post Daily Online Newspaper & Print Media