Saturday, August 22, 2026

ਸੰਦੀਪ ਸ਼ਰਮਾ ਨੂੰ ਯੂਥ ਕਾਂਗਰਸ ਦਾ ਸਰਕਲ ਪ੍ਰਧਾਨ ਨਿਯੁੱਕਤ ਕੀਤਾ ਗਿਆ-

ਜੰਡਿਆਲਾ ਗੁਰੂ, 6 ਅਗਸਤ (ਹਰਿੰਦਰਪਾਲ ਸਿੰਘ)- ਸੰਦੀਪ ਸ਼ਰਮਾ ਨੂੰ ਯੂਥ ਕਾਂਗਰਸ ਦਾ ਸਰਕਲ ਪ੍ਰਧਾਨ ਜੰਡਿਆਲਾ ਨਿਯੁੱਕਤ ਕੀਤਾ ਗਿਆ।ਇਸ ਨਿਯੁੱਕਤੀ ‘ਤੇ ਸੰਦੀਪ ਸ਼ਰਮਾ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਆਪਣੇ ਵਰਕਰਾਂ ਦਾ ਮਾਣ ਸਨਮਾਨ ਕਰਦੀ ਹੈ।ਬਲਾਕ ਪ੍ਰਧਾਨ ਦੀਪ ਬਾਠ ਤੇ ਸੋਨੂੰ ਚੋਹਾਨ ਉਪ ਪ੍ਰਧਾਨ ਨੇ ਕਿਹਾ ਕਿ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਹਲਕੇ ਅੰਦਰ ਜੰਗੀ ਪੱਧਰ ‘ਤੇ ਵਿਕਾਸ ਕਾਰਜ਼ ਕਰਵਾਏ ਹਨ।
                     ਇਸ ਮੌਕੇ ਸੁਲੱਖਣ ਸਿੰਘ, ਜੋਬਨ ਗਹਿਰੀ ਮੰਡੀ, ਸੋਨੂ ਚੋਹਾਨ, ਦੀਪ ਬਾਠ ਗਹਿਰੀ ਮੰਡੀ, ਹਰਜੀਤ ਸਿੰਘ, ਕਵਲਜੀਤ ਬਾਠ, ਸੰਜੀਵ ਕੰਡਾ, ਤਰਲੋਕ ਕੁਮਾਰ ਗੁੱਗੀ, ਹੈਪੀ ਧੀਰੇਕੋਟ, ਗਗਨ ਫਤਿਹਪੁਰ, ਦਿਲਰਾਜ ਸਿੰਘ, ਸਿਮਰ ਚੀਦਾ, ਸੰਦੀਪ ਰੈਣਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …