Monday, December 23, 2024

ਕਰੋਨਾ ਮਹਾਂਮਾਰੀ ਦੌਰਾਨ ਵੀ ਸਲਾਈਟ ਸੰਸਥਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਗਰੂਰ/ ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਦੇ ਡਾਇਰੈਕਟਰ ਸ਼ੈਲੇਂਦਰ ਜੈਨ ਅਤੇ ਡੀਨ ਅਕਾਦਮਿਕ ਡਾ. ਏ.ਐਸ ਅਰੋੜਾ ਨੇ ਵਿਦਿਆਰਥੀਆਂ ਦੀ ਟੀਮ ਹੈਕਮਾਈਨਰਜ਼ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਟੀਮ ਨੂੰ ਹਰ ਸੰਭਵ ਪਹਿਲੂ ਵਿਚ ਸਹਾਇਤਾ ਕੀਤੀ।ਇਸ ਟੀਮ ਵਿੱਚ ਸੰਸਥਾ ਦੇ 6 ਵਿਦਿਆਰਥੀ, ਅੰਕਿਤ ਕੁਮਾਰ (ਟੀਮ ਲੀਡਰ), ਅਮਿਤੋਜ ਸਿੰਘ ਆਹੂਜਾ, ਨਮਨ ਸਿੰਘ, ਸਿਧਾਰਥ ਕੁਮਾਰ, ਰਿਧਮ ਗੋਇਲ ਅਤੇ ਸ਼ਰੇਜਲ ਸਿੰਘ ਸ਼ਾਮਿਲ ਸਨ ਜੋ ਕਿ ਪ੍ਰੋਫੈਸਰ ਮਨਮੋਹਨ ਸਿੰਘ ਅਤੇ ਜਤਿੰਦਰਪਾਲ ਸਿੰਘ ਦੀ ਸਲਾਹ-ਮਸ਼ਵਰੇ ਹੇਠ, ਸਮੱਸਿਆ “ਪਰਿਡਿਕਸ਼ਨ ਆਫ ਟੈਰਿਫ ਰੇਟ” ਨੂੰ ਹੱਲ ਕਰਨ ਲਈ ਜੇਤੂ ਟੀਮ ਬਣੇ।ਇਸ ਸਮੇਂ ਸਮੱਸਿਆ ਟਰੈਫਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਵਲੋਂ ਸੀ ਟੀ.ਸੀ.ਆਈ.ਐਲ ਨੇ 1 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ, ਪ੍ਰੋਜੈਕਟ ਨੂੰ ਜਾਰੀ ਰੱਖਣ ਅਤੇ ਪੂਰੀ ਤਰ੍ਹਾਂ ਕੰਮ ਕਰਨ ਵਾਲੇ ਹੱਲ ਨੂੰ ਵਿਕਸਿਤ ਕਰਨ ਦੀ ਪੇਸਕਸ਼ ਵੀ ਕੀਤੀ।
                   ਸੰਸਥਾ ਦੇ ਲੋਕ ਸੰਪਰਕ ਅਧਿਕਾਰੀ ਡਾ. ਦਮਨਜੀਤ ਸਿੰਘ ਨੇ ਕਿਹਾ ਕਿ ਸੰਸਥਾ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਸਲਾਈਟ ਸੰਸਥਾ ਵਿਖੇ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਤਰੀਕ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …