Wednesday, March 18, 2026

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਗਾਇਨ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜੇ ਐਲਾਨੇ

ਲੌਂਗੋਵਾਲ, 8 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਵਿਚ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿਚ ਚੱਲ ਰਹੇ ਗੀਤ ਗਾਇਨ ਮੁਕਾਬਲਿਆਂ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਡਾ: ਪ੍ਰਭਸਿਮਰਨ ਕੌਰ ਨੇ ਦਸਿਆ ਕਿ ਪ੍ਰਾਇਮਰੀ ਵਰਗ ਦੇ ਵਿਚੋਂ ਬਲਾਕ ਅਹਿਮਦਗੜ੍ਹ `ਚੋਂ ਸ਼ਾਇਨਾ ਸਰਕਾਰੀ ਪ੍ਰਾਇਮਰੀ ਸਕੂਲ ਝਨੇਰ ਨੇ ਪਹਿਲਾ ਸਥਾਨ, ਬਲਾਕ ਚੀਮਾ `ਚੋਂ ਜਸਮੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜੈਦਪੱਤੀ ਲੌਂਗੋਵਾਲ ਨੇ ਪਹਿਲਾ ਸਥਾਨ, ਬਲਾਕ ਧੂਰੀ `ਚੋਂ ਮਹਿਕਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੂਰ ਨੇ ਪਹਿਲਾ ਸਥਾਨ, ਬਲਾਕ ਲਹਿਰਾਗਾਗਾ `ਚੋਂ ਪ੍ਰਭਜੋਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਅੜਕਵਾਸ ਨੇ ਪਹਿਲਾ ਸਥਾਨ, ਬਲਾਕ ਮਲੇਰਕੋਟਲਾ-1 `ਚੋਂ ਏਕਮਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਾਗੜੀਆਂ ਨੇ ਪਹਿਲਾ ਸਥਾਨ, ਬਲਾਕ ਮਲੇਰਕੋਟਲਾ-2 `ਚੋਂ ਗੁਰਮਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਰਨਵਾ ਨੇ ਪਹਿਲਾ ਸਥਾਨ, ਬਲਾਕ ਮੂਣਕ `ਚੋਂ ਰਮਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਰੰਨੋਟਾ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-1 `ਚੋਂ ਹਰਸ਼ਦੀਪ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-2 `ਚੋਂ ਅਰਸ਼ਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਖਤੜਾ ਨੇ ਪਹਿਲਾ ਸਥਾਨ, ਬਲਾਕ ਸ਼ੇਰਪੁਰ `ਚੋਂ ਗੁਰਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਨੇ ਪਹਿਲਾ ਸਥਾਨ, ਬਲਾਕ ਸਨਾਮ-1 `ਚੋਂ ਗੁਰਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਭਰੂਰ ਨੇ ਪਹਿਲਾ ਸਥਾਨ, ਬਲਾਕ ਸਨਾਮ-2 `ਚੋਂ ਸੱਚਨੂਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨਗੜ੍ਹ-ਕੈਂਪਰ ਨੇ ਪਹਿਲਾ ਸਥਾਨ ਹਾਸਲ ਕੀਤਾ।

                  ਜ਼ਿਲ੍ਹਾ ਨੋਡਲ ਅਫ਼ਸਰ ਅਭਿਨਵ ਜੈਦਕਾ ਨੇ ਸਮੂਹ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਅਗਲੇ ਮੁਕਾਬਲਿਆਂ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …