Monday, August 24, 2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗਰੀਬਾਂ ਦੇ ਕੱਟੇ ਰਾਸ਼ਨ ਕਾਰਡਾਂ ਤੇ ਹੋਰ ਮੰਗਾਂ ਸਬੰਧੀ ਕੀਤਾ ਰੋਸ ਪ੍ਰਦਰਸ਼ਨ

ਲੌਂਗੋਵਾਲ, 8 ਅਗਸਤ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਸਰਕਲ ਲੌਂਗੋਵਾਲ ਦਿਹਾਤੀ ਅਤੇ ਸਹਿਰੀ ਦੇ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਢੱਡਰੀਆਂ ਦੀ ਅਗਵਾਈ ਹੇਠ ਸਰਕਲ ਦੇ ਵੱਖ-ਵੱਖ ਪਿੰਡਾਂ ਅਤੇ ਲੌਂਗਵਾਲ ਕਸਬੇ ਵਿਖੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਕੱਟੇ ਨੀਲੇ ਕਾਰਡ ਬਹਾਲ ਕਰਵਾਉਣ, ਦਲਿਤ ਵਿਦਿਆਰਥੀਆਂ ਦਾ ਵਜੀਫ਼ਾ ਸ਼ਗਨ ਸਕੀਮ ਆਦਿ ਸਹੂਲਤਾਂ ਨਾ ਦੇਣ ਸਬੰਧੀ ਰੋਸ ਮੁਜ਼ਾਹਰੇ ਕੀਤੇ ਗਏ।ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਵਲੋਂ ਦਲਿਤ ਭਾਈਚਾਰੇ ਨਾਲ਼ ਕੀਤੀਆਂ ਬੇਇਨਸਾਫ਼ੀਆਂ, ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਨਾ ਦੇਣਾ, ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਵਾਅਦੇ ਮੁਤਾਬਿਕ ਸ਼ਗਨ ਸਕੀਮ ਜਾਰੀ ਕਰਨ, ਬਿਜਲੀ ਬਿਲਾਂ ਵਿੱਚ ਕੀਤਾ ਅਥਾਹ ਵਾਧਾ ਵਾਪਿਸ ਲੈਣ ਦੀਆਂ ਮੰਗਾਂ ਨੂੰ ਲੈ ਕੇ ਪਿੰਡ ਪੱਧਰੀ ਰੋਸ ਮੁਜ਼ਾਹਰਿਆਂ ਦੀ ਸ਼ੁਰੂਆਤ ਕਰਕੇ ਅਤੇ ਗੁੰਗੀ ਬਹਿਰੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਜੇ ਇਨ੍ਹਾਂ ਅਤਿ ਜਰੂਰੀ ਮਸਲਿਆਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਵੱਡਾ ਸੰਘਰਸ਼ ਕੀਤਾ ਜਾਵੇਗਾ ।
                        ਇਸ ਮੌਕੇ ਜਸਵਿੰਦਰ ਸਿੰਘ ਲਿਬੜਾ, ਬਲਕਾਰ ਸਿੰਘ ਸੰਗਾਲਾ, ਮਹਿਮਾ ਸਿੰਘ, ਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਗੁਰਧਿਆਨ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਪ੍ਰਧਾਨ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਸੁਲੱਖਣ ਸਿੰਘ, ਬਲਵਿੰਦਰ ਸਿੰਘ ਹਝਰਾ ਕਰਤਾਰ ਸਿੰਘ, ਭਗਵਾਨ ਸਿੰਘ, ਸਹਿਬ ਸਿੰਘ, ਮਾਲਕ ਸਿੰਘ, ਸੁਖਬੀਰ ਸਿੰਘ ਉਭਾਵਾਲ, ਚਮਕੌਰ ਸਿੰਘ ਸ਼ਾਹਪੁਰ ਅਤੇ ਸੁਰਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …