ਲੌਂਗੋਵਾਲ,9 ਅਗਸਤ (ਜਗਸੀਰ ਲੌਂਗੋਵਾਲ ) – ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇਗੰਢ ਮੌਕੇ ਸੀਟੂ ਵਲੋਂ ਦੇਸ਼ ਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਦੀ ਰਾਖੀ
ਲਈ ਜੇਲ੍ਹ ਭਰੋ ਅੰਦੋਲ਼ਨ ਦੌਰਾਨ ਅੱਜ ਰਾਏਕੋਟ ਦੇ ਇਤਿਹਾਸਕ ਤਲਵੰਡੀ ਗੇਟ ‘ਤੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਬਰਮ੍ਹੀ, ਰਾਜ ਜਸਵੰਤ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ ਹਿੱਸੋਵਾਲ ਅਤੇ ਬੀਬੀ ਬਲਜੀਤ ਕਿੌਰ ਬਸਰਾਵਾਂ ਸਮੇਤ ਦਰਜਨਾਂ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਇਸ ਸਮੇਂ ਮੌਜੂਦ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਮੁਖਤਿਆਰ ਸਿੰਘ ਅਤੇ ਥਾਣਾ ਸਿਟੀ ਦੇ ਪੁਲਿਸ ਮੁਖੀ ਸਬ ਇੰਸਪੈਕਟਰ ਹੀਰਾ ਸਿੰਘ ਨੇ ਜਦੋਂ ਸੀਟੂ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਤਾਂ ਗੁੱਸੇ ਨਾਲ ਭਰੇ ਪੀਤੇ ਸੈਂਕੜੇ ਸੀਟੂ ਵਰਕਰ ਜਿੰਨ੍ਹਾਂ ‘ਚ ਵੱਡੀ ਗਿਣਤੀ ਔਰਤਾਂ ਦੀ ਸੀ, ਗੱਡੀਆਂ ਦੇ ਪਿੱਛੇ ਹੀ ਥਾਣੇ ਵੱਲ ਤੁਰ ਪਏ।ਲੋਕਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਨੇ ਲੇਬਰ ਚੌਂਕ ਵਿੱਚ ਹੀ ਸੀਟੂ ਆਗੂਆਂ ਨੂੰ ਰਿਹਾ ਕਰ ਦਿੱਤਾ।
ਹਰੀ ਸਿੰਘ ਨਲੂਆ ਚੌਕ ਵਿੱਚ ਬਿਜਲੀ ਦਫਤਰ ਦੇ ਬਾਹਰ ਇਕੱਤਰ ਹੋਏ ਸੈਂਕੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਹੋਰ ਆਗੂਾਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਕਰੋਨਾ ਮਾਹਾਂਮਾਰੀ ਦੀ ਆੜ ਹੇਠ ਜਨਤਕ ਇਕੱਠਾਂ ‘ਤੇ ਪਾਬੰਦੀਆਂ ਲਾ ਕੇ ਅਣਐਲਾਨੀ ਐਮਰਜੈਂਸੀ ਲਾ ਰੱਖੀ ਹੈ। ਦੇਸ਼ ਦੇ ਜਨਤਕ ਅਦਾਰਿਆਂ ਤੇ ਖੇਤੀ ਆਰਡੀਨੈਂਸਾਂ ਦੇ ਨਾਂ ਹੇਠ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਮਜ਼ਦੂਰਾਂ ਨੂੰ ਆਮਦਨ ਕਰ ਦੇ ਘੇਰੇ ਤੋਂ ਬਾਹਰ ਰੱਖ ਕੇ 7500 ਰੁਪਏ ਮਹੀਨਾ ਅਤੇ ਪਰਿਵਾਰ ਨੂੰ ਰਾਸ਼ਨ ਦਿੱਤਾ ਜਾਵੇ।ਆਂਗਨਵਾੜੀ ਅਤੇ ਹੋਰ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਇਸ ਸਮੇਂ ਹੋਰਨਾ ਤੋਂ ਇਲਾਵਾ ਸਰਬਜੀਤ ਕੌਰ ਅਕਾਲਗੜ੍ਹ, ਹਰਮਨ ਕੌਰ ਤਾਜਪੁਰ, ਚਮਕੌਰ ਸਿੰਘ ਨੂਰਪੁਰਾ, ਅਮਰੀਕ ਜੌਹਲਾਂ, ਮਨਦੀਪ ਸਿੰਘ, ਹਰਨੇਕ ਸਿੰਘ ਔਲਖ ਆਦਿ ਵੀ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media