ਵੱਖ-ਵੱਖ ਸ਼ਖਸੀਅਤਾਂ ਨੇ ਜਨਮ ਦਿਨ ਦੀ ਦਿੱਤੀ ਮੁਬਾਰਕਬਾਦ
ਲੌਂਗੋਵਾਲ, 11 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਯੂਥ
ਕਾਂਗਰਸ ਦੇ ਸੀਨੀਅਰ ਨੇਤਾ ਵਜੋਂ ਰਾਜਨੀਤੀ ਦੇ ਖੇਤਰ ‘ਚ ਕਾਫੀ ਸਰਗਰਮ ਹਨ।ਰਾਹੁਲਇੰਦਰ ਸਿੱਧੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਨਮੀਕ ਸਿੰਘ ਹੈਨਰੀ ਮੀਡੀਆ ਸਲਾਹਕਾਰ ਬੀਬੀ ਰਜਿੰਦਰ ਕੌਰ ਭੱਠਲ ਦੀ ਅਗਵਾਈ ‘ਚ ਇਕ ਨਵੀਂ ਪਿਰਤ ਦੀ ਸ਼ੁਰੂਆਤ ਕਰਦੇ ਹੋਏ ਹਲਕਾ ਲਹਿਰਾ ਤੇ ਨੇੜਲੇ ਪਿੰਡਾਂ ਵਿੱਚ ਛਾਂ-ਦਾਰ ਤੇ ਫਲਦਾਰ ਬੂਟੇ ਲਗਾਏ ਗਏ।ਉਨ੍ਹਾਂ ਕਿਹਾ ਕਿ ਉਹ ਰਾਹੁਲਇੰਦਰ ਸਿੱਧੂ ਦਾ ਜਨਮ ਦਿਨ ਇੱਕ ਹਫਤੇ ਲਈ ਹਰਿਆਲੀ ਦਿਵਸ ਵਜੋਂ ਮਨਾਉਣਗੇ।ਸ਼ਹਿਰ ਦੇ ਪ੍ਰਮੁੱਖ ਆਗੂਆਂ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਰਾਹੁਲਇੰਦਰ ਸਿੱਧੂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਇਹਨਾਂ ਸ਼ਖਸ਼ੀਅਤਾਂ ਵਿੱਚ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਈਸ਼ਵਰ ਚੰਦ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਸਰਪੰਚ ਰਿੰਕੂ ਗੁਰਨੇ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੋਮ ਨਾਥ ਸਿੰਗਲਾ, ਠੇਕੇਦਾਰ ਸੁਰੇਸ਼ ਸਿੰਗਲਾ, ਠੇਕੇਦਾਰ ਤਰਸੇਮ ਸਿੰਗਲਾ ਜਖੇਪਲ, ਕੌਸ਼ਲਰ ਸੱਤਪਾਲ ਸਿੰਘ ਪਾਲੀ, ਐਸੀ ਵਿੰਗ ਸੰਗਰੂਰ ਦੇ ਜਿਲ੍ਹਾ ਚੇਅਰਮੈਨ ਗੁਰਲਾਲ ਸਿੰਘ, ਕੌਸ਼ਲਰ ਕਿਰਪਾਲ ਸਿੰਘ ਨਾਥਾ, ਕੌਂਸਲਰ ਦਵਿੰਦਰ ਕੁਮਾਰ ਨੀਟੂ ਸ਼ਰਮਾ, ਸਮਾਜ ਸੇਵੀ ਜਸ ਪੇਟਰ, ਰਾਜ ਕੁਮਾਰ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਰ ਕਮੇਟੀ, ਕਥਾ ਵਾਚਕ ਕੇ.ਕੇ ਬਾਂਸਲ, ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਆਦਿ ਸ਼ਾਮਲ ਹਨ।
Punjab Post Daily Online Newspaper & Print Media