Saturday, April 4, 2026

ਜਨਮ ਦਿਨ ‘ਤੇ ਲਾਏ ਫਲਦਾਰ ਬੂਟੇ ਅਤੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਧੂਰੀ, 12 ਅਗਸਤ (ਪ੍ਰਵੀਨ ਗਰਗ) – ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਤੇ ਸਮਾਜਸੇਵੀ ਐਸ.ਐਸ ਚੱਠਾ ਵੱਲੋਂ ਅੱਜ ਕੱਕੜਵਾਲ ਰੋਡ ‘ਤੇ ਬਣੇ ਐਫ.ਸੀ.ਆਈ ਡੀਪੂ ਵਿਖੇ ਫਲਦਾਰ ਬੂਟੇ ਲਗਾਉਣ ਉਪਰੰਤ ਕ੍ਰਾਂਤੀ ਚੌਕ ਧੂਰੀ ਵਿਖੇ 25 ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡ ਕੇ ਆਪਣਾ ਜਨਮ ਦਿਨ ਮਨਾਇਆ ਗਿਆ।
           ਐਸ.ਐਸ ਚੱਠਾ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਉਹਨਾਂ ਨੇ ਆਪਣਾ ਜਨਮ ਦਿਨ ਸਾਦੇ ਤਰੀਕੇ ਨਾਲ ਮਨਾਉਣ ਦਾ ਫੈਸਲਾ ਕਰਦਿਆਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਅਤੇ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਹੈ।ਇਸ ਮੌਕੇ ਐਫ.ਸੀ.ਆਈ ਦੇ ਇੰਸਪੈਕਟਰ ਗੁਰਬਖਸ਼ੀਸ਼ ਸਿੰਘ, ਬਿੱਕਰ ਸਿੰਘ ਪਨਸਪ, ਰਾਜਿੰਦਰ ਕੁਮਾਰ ਬਿੱਲਾ ਅਤੇ ਸੌਰਵ ਛਾਬੜਾ ਆਦਿ ਵੀ ਹਾਜ਼ਰ ਸਨ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …