Wednesday, March 18, 2026

ਪਿੰਡਾਂ ‘ਚ ਖੋਹਲੇ ਗਏ ਸੀ.ਐਸ.ਸੀ ਸੈਂਟਰਾਂ ‘ਚ PGRKAM ਪੋਰਟਲ ‘ਤੇ ਰਜਿਸ਼ਟਰੇਸ਼ਨ ਕਰਵਾਉਣ ਸਬੰਧੀ

ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ।ਪੰਜਾਬ ਸਰਕਾਰ ਨੇ ਇਸ ਮੈਗਾ ਮੇਲੇ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਪਿੰਡ ਵਿਚ ਖੋਹਲੇ ਗਏ ਕਾਮਨ ਸਰਵਿਸ ਸੈਂਟਰਾਂ ਨੂੰ ਬੇਰੋਜਗਾਰ ਪ੍ਰਾਰਥੀਆਂ ਦੀ PGRKAM ਪੋਰਟਲ www.pgrkam.com ਤੇ ਰਜਿਸਟਰੇਸ਼ਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਕਰਕੇ ਜੋ ਪ੍ਰਾਰਥੀ ਮੈਗਾ ਮੇਲੇ ਵਿਚ ਭਾਗ ਲੈਣਾ ਚਾਹੰਦੇ ਹਨ, ਉਹ ਅਪਣੇ ਪਿੰਡ ਵਿਚ ਖੋਹਲੇ ਗਏ ਕਾ ਮਨ ਸਰਵਿਸ ਸੈਂਟਰ ਵਿਖੇ ਜਾ ਕੇ ਨਾਮ ਰਜਿਸ਼ਟਰ ਕਰਵਾ ਸਕਦਾ ਹਨ।ਇਸ ਰਾਜ ਪੱਧਰੀ ਰੋਜਗਾਰ ਮੇਲਿਆਂ ਵਿਚ ਕੋਵਿਡ-19 ਦੀਆਂ ਗਾਈਡਲਾਈਨ ਨੂੰ ਧਿਆਨ ਵਿਚ ਰੱਖਦੇ ਹੋਏ ਆਯੋਜਿਤ ਕੀਤੇ ਜਾਣਗੇ।ਇਸ ਤੋਂ ਇਲਾਵਾ ਇਨ੍ਹਾਂ ਰੋਜਗਾਰ ਮੇਲਿਆਂ ਨੂੰ ਸਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਆਨਲਾਈਨ ਇੰਟਰਵਿਊ ਵੀ ਕਰਵਾਈਆਂ ਜਾਣਗੀਆਂ।ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰ.7657825214 ਅਤੇ ਈ-ਮੇਲ ਆਈ.ਡੀ  dbeeptkhelpline@gmail.com  `ਤੇ ਵੀ ਸੰਪਰਕ ਕਰ ਸਕਦੇ ਹਨ। ਹੈਲਪਲਾਈਨ ਨੰ.7657825214 ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰੰਗ ਅਫਸਰ, ਪਠਾਨਕੋਟ ਗੁਰਮੇਲ ਸਿੰਘ ਨੇ ਪਠਾਨਕੋਟ ਜਿਲ੍ਹੇ ਦੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਰੋਜਗਾਰ ਪ੍ਰਾਰਥੀ ਜਿਆਦਾ ਤੋਂ ਜਿਆਦਾ ਪੋਰਟਲ ਤੇ ਰਜਿਸ਼ਟਰ ਹੋ ਕੇ ਰੋਜਗਾਰ ਮੇਲੇ ਵਿਚ ਭਾਗ ਲੈਣ ਤੇ ਨਾਲ ਹੀ ਉਹ ਰੋਜਗਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੈਲਪ ਲਾਈਨ ਨੰਬਰ ਜਾਂ ਫੇਰ ਈਮੇਲ ਰਾਹੀਂ ਰੋਜਗਾਰ ਬਿਊਰੋ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਰੋਜਗਾਰ ਦੇ ਮੋਕਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …