Thursday, June 11, 2026

ਬਲਦੇਵ ਰਾਜ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਅਹੁੱਦਾ

ਡੀ.ਈ.ਓ ਸੈਕੰਡਰੀ, ਡਿਪਟੀ ਡੀ.ਈ.ਓ ਸੈਕੰਡਰੀ ਸਲਾਰੀਆ ਤੇ ਠਾਕੁਰ ਦੀ ਅਗਵਾਈ ‘ਚ ਹੋਇਆ ਸਵਾਗਤ

ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊਰੋ) – ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਹੁਸ਼ਿਆਰਪੁਰ ਬਲਦੇਵ ਰਾਜ ਨੂੰ ਪਠਾਨਕੋਟ ਜਿਲ੍ਹਾ ਸਿੱਖਿਆ ਅਫਸਰ ਵਜੋਂ ਨਿਯੁੱਕਤ ਕੀਤਾ ਹੈ।ਬਲਦੇਵ ਰਾਜ ਨੇ ਅੱਜ ਆਪਣਾ ਅਹੁੱਦਾ ਪਠਾਨਕੋਟ ਪਹੁੰਚ ਕੇ ਸੰਭਾਲ ਲਿਆ ਹੈ।ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਜਗਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜੇਸਵਰ ਸਲਾਰੀਆ ਤੇ ਡਿਪਟੀ ਡੀ.ਈ.ਓ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਦੀ ਅਗਵਾਈ ‘ਚ ਸਮੂਹ ਸਟਾਫ ਨੇ ਉਹਨਾਂ ਦਾ ਜਿਲ੍ਹਾ ਦਫਤਰ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਚਾਰਜ਼ ਸੰਭਾਲਣ ‘ਤੇ ਮੁਬਾਰਕਬਾਦ ਦਿੱਤੀ।
ਆਪਣੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਕਿਹਾ ਸਰਾਕਰੀ ਸਕੂਲਾਂ ‘ਚ ਗੁਣਾਤਮਿਕ ਸਿੱਖਿਆ ‘ਤੇ ਜ਼ੋਰ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।ਇਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸਹਿ ਅਕਾਦਮਿਕ ਖੇਤਰ ਵਿੱਚ ਵੀ ਅੱਗੇ ਲਿਆਂਦਾ ਜਾਵੇਗਾ।
                   ਇਸ ਮੌਕੇ ਜਿਲ੍ਹਾ ਸਿੱਖਿਆ ਇਕਬਾਲ ਸਿੰਘ ਸਮਰਾ ਏ.ਈ.ਓ ਖੇਡਾਂ ਗੁਰਦਾਸਪੁਰ, ਨਰਿੰਦਰ ਲਾਲ ਏ.ਈ.ਓ ਖੇਡਾਂ ਪਠਾਨਕੋਟ, ਪ੍ਰਵੀਨ ਸਿੰਘ ਹੈਡ ਟੀਚਰ, ਲੈਕਚਰਾਰ ਰਾਜੇਸ਼ ਕੁਮਾਰ ਲੱਕੀ ਸਰਨਾ, ਸੰਜੀਵ ਮਨੀ ਸਮਾਰਟ ਸਕੂਲ ਜਿਲ੍ਹਾ ਸਹਾਇਕ ਕੋਆਰਡੀਨੇਟਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬਾਬਾ ਸਿੰਘ ਹੈਡ ਟੀਚਰ, ਮੁਨੀਸ਼ ਗੁਪਤਾ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਤਰੁਣ ਪਠਾਨੀਆ ਕਲਰਕ, ਰਾਜੇਸ਼ ਕੁਮਾਰ ਜੂਨੀਅਰ ਸਹਾਇਕ, ਸੋਹਨ ਲਾਲ, ਜਤਿੰਦਰ ਕੁਮਾਰ ਕਲਰਕ, ਨਵਜੀਵਨ ਸਿੰਘ ਸੀ.ਐਮ.ਟੀ, ਯੋਗੇਸ਼ ਕੁਮਾਰ, ਰਾਹੁਲ ਆਦਿ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …