ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ‘ਤੇ ਦਿੱਤੇ ਜਾਣ ਦੀ ਬੋਲੀ 21 ਅਗਸਤ ਨੂੰ
ਸਵੇਰੇ 11 ਵਜੇ ਕੀਤੀ ਜਾਵੇਗੀ।ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਿਧੀ ਕੁਮੁਦ ਬਾਂਬਾ ਪੀ.ਸੀ.ਐਸ ਨੇ ਦੱਸਿਆ ਕਿ ਵਿੱਤੀ ਸਾਲ 2020-21 ਲਈ ਮਿਤੀ 1 ਸਤੰਬਰ 2020 ਤੋਂ 31 ਮਾਰਚ 2021 ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੀ ਕੰਟੀਨ ਅਤੇ ਪਾਰਕਿੰਗ ਦੇ ਠੇਕੇ ਦੀ ਖੁੱਲੀ ਬੋਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਜਿਲ੍ਹਾ ਨਾਜਰ ਸ਼ਾਖਾ ਕਮਰਾ ਨੰਬਰ 109 ਦਫਤਰ ਡਿਪਟੀ ਕਮਿਸ਼ਨਰ ਤੋਂ 20 ਅਗਸਤ 2020 ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media