Tuesday, November 24, 2026

ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਦੇ 100 ਨਮੂਨੇ ਲੈ ਕੇ ਜਾਂਚ ਲਈ ਭੇਜੇ

ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੂਨਕ ਡਾ. ਕਰਮਜੀਤ ਸਿੰਘ ਐਮ.ਡੀ ਦੀ ਅਗਵਾਈ ਹੇਠ ਪਿੰਡ ਫੂਲਦ ਵਿਖੇ ਕੋਵਿਡ-19 ਦੀ ਸੈੰਂਪਲਿੰਗ ਕੀਤੀ ਗਈ।ਆਈ.ਈ.ਸੀ/ਬੀ.ਸੀ.ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਤਹਿਤ ਪਿੰਡ ਫੂਲਦ ਵਿਖੇ 100 ਨਮੂਨੇ ਕੋਵਿਡ-19 ਦੀ ਜਾਂਚ ਕਰਨ ਲਈ ਭੇਜੇ ਗਏ ਹਨ ਤਾਂ ਜੋ ਇਸ ਘਾਤਕ ਮਹਾਂਮਾਰੀ ਤੋਂ ਹਰ ਵਿਅਕਤੀ ਦਾ ਬਚਾਅ ਹੋ ਸਕੇ।
                     ਉਨ੍ਹਾਂ ਦੱਸਿਆ ਕਿ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਦੇ ਨਾਲ ਸਬੰਧਤ ਕੋਈ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਆਪਣਾ ਟੈਸਟ ਕਰਵਾਉਣ ’ਚ ਲਾਪ੍ਰਵਾਹੀ ਬਿਲਕੁੱਲ ਨਹੀ ਕਰਨੀ ਚਾਹੀਦੀ।ਮਾਸਕ ਦੀ ਵਰਤੋਂ ਕਰਨੀ ਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ।
                  ਇਸ ਮੌਕੇ ਪ੍ਰਦੀਪ ਕੁਮਾਰ, ਜਗਸੀਰ ਸਿੰਘ, ਧਰਮਪਾਲ, ਬਿਦਰ ਸਿੰਘ, ਕਸਤੂਰੀ ਲਾਲ, ਪਰਮਜੀਤ ਕੌਰ, ਸੁਖਵੰਤ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਬਰਜਿੰਦਰ ਸਿੰਘ, ਐਮ.ਐਲ.ਟੀ ਮੰਡਵੀ ਸਮੂਹ ਆਸ਼ਾ ਵਰਕਰ ਪਿੰਡ ਫੂਲਦ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …