ਧੂਰੀ, 25 ਅਗਸਤ (ਪ੍ਰਵੀਨ ਗਰਗ) – ਪਾਵਰਕਾਮ ਵਿਭਾਗ ਵੱਲੋਂ ਬਿਜ਼ਲੀ ਦੀ ਚੋਰੀ ਨੂੰ ਫੜਣ ਲਈ ਅੱਜ ਐਕਸੀਅਨ ਧੂਰੀ ਮਨੋਜ ਗਰਗ ਦੀ ਅਗਵਾਈ ਹੇਠ ਵੱਖ-
ਵੱਖ ਟੀਮਾਂ ਬਣਾ ਕੇ ਧੂਰੀ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਧੂਰੀ ਸ਼ਹਿਰ ਦੀ ਚੈਕਿੰਗ ਕੀਤੀ ਗਈ।ਛਾਪੇਮਾਰੀ ਟੀਮ ਵੱਲੋਂ ਕਰੀਬ 12 ਬਿਜ਼ਲੀ ਖੱਪਤਕਾਰਾਂ ਨੂੰ ਗੈਰ ਕਾਨੂੰਨੀ ਢੰਗਾਂ ਨਾਲ ਚੋਰੀ ਕਰਦੇ ਫੜਿਆ ਗਿਆ।ਪਾਵਰਕਾਮ ਧੂਰੀ ਦੇ ਐਕਸੀਅਨ ਮਨੋਜ ਗਰਗ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਬਣਾਈਆਂ ਗਈਆਂ ਟੀਮਾਂ ਵੱਲੋਂ ਜਿੰਨਾਂ 12 ਖਪਤਕਾਰਾਂ ਨੂੰ ਬਿਜ਼ਲੀ ਚੋਰੀ ਕਰਦਿਆਂ ਫੜਿਆ ਗਿਆ ਹੈ, ਉਹਨਾਂ ਨੂੰ ਕਰੀਬ 4 ਲੱਖ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ।
ਉਹਨਾਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਪਾਵਰਕਾਮ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਚੈਕਿੰਗ ਜਾਰੀ ਰਹੇਗੀ।ਇਸ ਲਈ ਲੋਕ ਕੁੰਡੀਆਂ ਤੇ ਹੋਰ ਗੈਰਕਾਨੂੰਨੀ ਸਾਧਨਾਂ ਰਾਹੀਂ ਬਿਜ਼ਲੀ ਦੀ ਚੋਰੀ ਕਰਨ ਤੋਂ ਗੁਰੇਜ਼ ਕਰਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media