ਸੰਗਰੂਰ ਦੇ ਦੋ ਇਲਾਕੇ ਮਾਇਕਰੋ-ਕੰਟੇਨਮੈਂਟ ਜ਼ੋਨ ਐਲਾਨੇ
ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ’ਚ ਦੇ ਕੁੱਝ ਇਲਾਕਿਆਂ ’ਚੋਂ ਕੋਵਿਡ-19 ਦੇ ਪਾਜ਼ਟਿਵ ਕੇਸ ਇਕੱਠੇ ਰਿਪੋਰਟ ਹੋਣ ਕਾਰਨ ਪੰਜਾਬ
ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਦੀਆਂ ਸ਼ਹਿਰ ਦੇ ਦੋ ਇਲਾਕਿਆਂ ਨੂੰ ਮਾਇਕਰੋ-ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪੂਨੀਆ ਕਾਲੋਨੀ ਸੰਗਰੂਰ ਦੇ ਗਲੀ ਨੰਬਰ 6 ਦੇ ਤਕਰੀਬਨ 20 ਘਰਾਂ ਨੂੰ ਪਹਿਲੀ ਮਾਇਕਰੋ-ਕੰਟੇਨਮੈਂਟ ਜ਼ੋਨ ’ਚ ਸ਼ਾਮਲ ਐਲਾਨਿਆ ਗਿਆ ਹੈ ਜਿਸਦੀ ਆਬਾਦੀ 95 ਹੈ।ਉਨਾਂ ਦੱਸਿਆ ਕਿ ਦੂਸਰਾ ਮਾਇਕਰੋ-ਕੰਟੇਨਮੈਂਟ ਜ਼ੋਨ ਗੁਰੂ ਨਾਨਕ ਕਾਲੋਨੀ ਸੰਗਰੂਰ ਦੇ ਦੋ ਇਲਾਕਿਆਂ, ਬਲਾਕ ਏ ਤੇ ਬਲਾਕ-ਬੀ ’ਚ ਐਲਾਨੀ ਗਈ ਹੈ, ਜਿਨਾਂ ਦੀ ਆਬਾਦੀ ਕ੍ਰਮਵਾਰ 120 ਤੇ 15 ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਮਾਇਕਰੋ-ਕੰਟੇਨਮੈਂਟ ਜ਼ੋਨ ਐਲਾਨੇ ਗਏ ਖੇਤਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ।ਉਨਾਂ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨਾਂ ਜ਼ੋਨਾਂ ਅੰਦਰ ਸਿਰਫ਼ ਜ਼ਰੂਰੀ ਵਸਤਾਂ ਅਤੇ ਮੈਡੀਕਲ ਸੇਵਾਵਾਂ ਦੀ ਪਹੁੰਚ ਨੂੰ ਹੀ ਯਕੀਨੀ ਬਣਾਇਆ ਜਾਵੇ।ਉਨਾਂ ਕਿਹਾ ਕਿ ਰੋਜ਼ਾਨਾ ਪੱਧਰ ’ਤੇ ਘਰ ਤੋਂ ਘਰ ਸਰਵੇ ਕਰਵਾਇਆ ਜਾਵੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੰਟੈਕਟ ਟਰੇਸਿੰਗ ਯਕੀਨੀ ਬਣਾਈ ਜਾਵੇਗਾ।
ਰਾਮਵੀਰ ਨੇ ਦੱਸਿਆ ਕਿ ਮਾਇਕਰੋ-ਕੰਟੇਨਮੈਂਟ ਜ਼ੋਨ ਮੁੱਢਲੇ ਤੌਰ ’ਤੇ 10 ਦਿਨਾਂ ਲਈ ਐਲਾਨੇ ਗਏ ਹਨ ਅਤੇ ਜੇਕਰ ਪੰਜ ਦਿਨਾਂ ਤੱਕ ਇੱਕ ਕੇਸ ਤੋਂ ਵੱਧ ਰਿਪੋਰਟ ਨਾ ਹੋਇਆ ਤਾਂ ਇਸ ਨੂੰ ਹਟਾ ਦਿੱਤਾ ਜਾਵੇਗਾ।ਜੇਕਰ ਆਖਰੀ ਪੰਜ ਦਿਨਾਂ ’ਚ ਇੱਕ ਤੋਂ ਵੱਧ ਪਾਜ਼ਟਿਵ ਕੇਸ ਰਿਪੋਰਟ ਹੁੰਦੇ ਰਹੇ ਤਾਂ ਇਸ ਨੂੰ ਇੱਕ ਹਫ਼ਤੇ ਲਈ ਵਧਾਇਆ ਜਾ ਸਕਦਾ ਹੈ।
Punjab Post Daily Online Newspaper & Print Media