ਲਹਿਰਾਗਾਗਾ, 26 ਅਗਸਤ (ਜਗਸੀਰ ਲੌਂਗੋਵਾਲ ) – ਸਥਾਨਕ ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਵਲੋਂ ਗਾਇਕ ਕੁਲਵੰਤ ਉਪਲੀ ਸੰਗਰੂਰ ਦਾ ਨਵਾਂ ਸਿੰਗਲ
ਟਰੈਕ ‘ਸਾਰੇ ਭਿੰਡਰਾਂਵਾਲੇ’ ਦਾ ਪੋਸਟਰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਨੇਤਾ ਅਤੇ ਮੌਜ਼ੂਦਾ ਵਿਧਾਇਕ ਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਰਲੀਜ਼ ਕੀਤਾ।ਮੁੱਖ ਮਹਿਮਾਨ ਢੀਂਡਸਾ ਨੇ ਗਾਇਕ ਕੁਲਵੰਤ ਉਪਲੀ ਦੇ ਸਿੰਗਲ ਟਰੈਕ ‘ਸਾਰੇ ਭਿੰਡਰਾਂਵਾਲੇ’ ਦੀ ਤਾਰੀਫ ਕਰਦਿਆਂ ਕਿਹਾ ਕਿ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਗਾਏ ਇਸ ਗੀਤ ਲਈ ਉਹ ਮੁਬਾਰਕਬਾਦ ਦਿੰਦੇ ਹਨ।
ਇਸ ਮੌਕੇ ਐਡਵੋਕੇਟ ਅਨਿਲ ਗਰਗ ਪ੍ਰਧਾਨ ਬਾਰ ਐਸੋਸੀਏਸ਼ਨ ਮੂਨਕ, ਪ੍ਰਚੀਨ ਸ਼ਿਵ ਦੁਰਗਾ ਮੰਦਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਗੀਤ ਦੇ ਬੋਲ ਲਿਖੇ ਹਨ ਪ੍ਰਸਿੱਧ ਗੀਤਕਾਰ ਰਾਜਿੰਦਰ ਸਿੰਘ ਬੋਪਾਰਾਏ ਫੋਟੋਗ੍ਰਾਫਰ ਨੇ ਅਤੇ ਸੰਗੀਤ ਨਾਮਵਰ ਸੰਗੀਤਕਾਰ ਡੀ. ਮੇਹਰਾ ਸੁਨਾਮ ਨੇ ਤਿਆਰ ਕੀਤਾ ਹੈ।ਗੀਤ ਦੇ ਗਾਇਕ ਪ੍ਰਸਿੱਧ ਮੰਚ ਸੰਚਾਲਕ ਕੁਲਵੰਤ ਉਪਲੀ ਨੇ ਦੱਸਿਆ ਕਿ ਇਸ ਗੀਤ ਦੀ ਵੀਡੀਓ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀਡੀਓ ਡਾਇਰੈਕਟਰ ਰਜਿੰਦਰ ਸਿੰਘ ਬੋਪਾਰਾਏ, ਕੈਮਰਾਮੈਨ ਮਨੀ ਸੰਗਰੂਰ ਤੇ ਸਹਾਇਕ ਕੈਮਰਾਮੈਨ ਗੱਗੀ ਸਿੰਘ ਦੀ ਟੀਮ ਨੇ ਤਿਆਰ ਕੀਤੀ ਹੈ।ਇਹ ਗੀਤ ਜਲਦ ਰਲੀਜ਼ ਕੀਤਾ ਜਾਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media