Tuesday, October 6, 2026

ਅਧਿਆਪਕ ਦਿਵਸ ‘ਤੇ ਚੋਣ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ ਲੇਖ ਮੁਕਾਬਲੇ – ਜਿਲ੍ਹਾ ਨੋਡਲ ਅਫਸਰ

ਸੂਬਾ ਪੱਧਰੀ ਤਿੰਨ ਬੇਹਤਰੀਨ ਐਂਟਰੀਆਂ ਨੂੰ ਮਿਲਣਗੇ ਨਕਦ ਇਨਾਮ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਅਧਿਆਪਕ ਦਿਵਸ ਮਨਾਉਣ ਅਤੇ ਟੀਚਿੰਗ ਸਟਾਫ ਦੀਆ ਚੋਣਾਂ ਦੇ ਕੰਮ ਵਿੱਚ ਦਿੱਤੀਆ ਜਾਂਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਵੱਲੋਂ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ।ਜਿਸ ਤਹਿਤ ਇਸ ਜਿਲ੍ਹੇ ਵਿੱਚ ਪੈਂਦੇ ਵਿੱਦਿਅਕ ਅਦਾਰਿਆਂ ਦਾ ਸਟਾਫ, ਜਿਨਾਂ ਵਲੋਂ ਚੋਣ ਡਿਊਟੀ ਦਿੱਤੀ ਗਈ ਹੈ, ਚੋਣਾਂ ਨਾਲ ਸਬੰਧਤ ਤਜ਼ਰਬੇ, ਚੋਣ ਡਿਊਟੀ ਨੂੰ ਹੋਰ ਸੁਖਾਲਾ ਬਨਾਉਣ ਸਬੰਧੀ ਸੁਝਾਓ, ਕੋਵਿਡ-19 ਦੌਰਾਨ ਚੋਣ ਡਿਊਟੀ ਨਿਭਾਉਣ ਸਬੰਧੀ ਚੁਣੋਤੀਆਂ ਦੇ ਮੁੱਦਿਆ ਸਬੰਧੀ 500 ਸ਼ਬਦਾਂ ਵਿੱਚ (ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ) ਆਪਣੇ ਵਿਚਾਰ ਲਿਖ ਕੇ 31 ਅਗਸਤ, 2020 ਤੱਕ ਜਿਲ੍ਹਾ ਚੋਣ ਦਫਤਰ ਨੂੰ ਈ-ਮੇਲ ਆਈ.ਡੀ etasr@punjab.gov.in ‘ਤੇ ਭੇਜ ਸਕਦੇ ਹਨ।
                     ਨੋਡਲ ਅਫਸਰ-ਕਮ-ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਐਟਰੀਆਂ ਦੇ ਮੁਲਾਂਕਣ ਉਪਰੰਤ ਇੱਕ ਬੈਸਟ ਐਂਟਰੀ (ਹਰੇਕ ਜਿਲ੍ਹੇ ਵਿੱਚੋਂ 1 ਐਟਰੀ) ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਨੂੰ ਭੇਜੀ ਜਾਵੇਗੀ ਅਤੇ ਉਨਾਂ ਵਲੋਂ ਬੈਸਟ 3 ਸੂਬਾ ਪੱਧਰੀ ਐਂਟਰੀਆਂ ਨੂੰ ਸਨਮਾਨ ਵਜੋਂ 1500 ਰੁਪਏ, 1000 ਰੁਪਏ ਅਤੇ 500 ਰੁਪਏ ਕ੍ਰਮਵਾਰ ਨਕਦ ਇਨਾਮ ਵਜੋਂ ਦਿੱਤੇ ਜਾਣਗੇ, ਜਦਕਿ ਜਿਲ੍ਹਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਏ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲੇਖਣ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …