Sunday, April 26, 2026

ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਬੂਟੇ ਲਾਏ

ਧੂਰੀ, 31 ਅਗਸਤ (ਪ੍ਰਵੀਨ ਗਰਗ) – ਸੇਵਾ ਕੇਂਦਰ ਏ.ਪੀ ਇਨਕਲੇਵ ਧੂਰੀ ਦੇ ਮੁਲਾਜ਼ਮਾਂ ਵੱਲੋਂ ਕੋ-ਆਰਡੀਨੇਟਰ ਅਮਨ ਗਰਗ ਦੀ ਅਗੁਵਾਈ ਹੇਠ ਵਾਤਾਵਰਣ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਰਹਿਤ ਬਨਾਉਣ ਲਈ ਵੱਖ-ਵੱਖ ਕਿਸਮ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।ਅਮਨ ਗਰਗ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਧਰਤੀ ‘ਤੇ ਇੱਕ ਅਟੁੱਟ ਸਾਂਝ ਹੈ।ਇਸ ਲਈ ਸਾਨੂੰ ਤਿੱਥ-ਤਿਉਹਾਰ ਆਦਿ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
                 ਇਸ ਮੌਕੇ ਸੇਵਾ ਕੇਂਦਰ ਦੇ ਏ.ਐਸ.ਐਮ ਅਮਿਤ ਕੁਮਾਰ, ਬਲੌਰ ਸਿੰਘ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …