Thursday, April 16, 2026

ਸੇਵਾ ਮੁਕਤੀ ‘ਤੇ ਗੁਰਦੀਪ ਸਿੰਘ ਦਾ ਐਨ.ਆਰ.ਐਮ.ਯੂ ਵੱਲੋਂ ਸਨਮਾਨ

ਧੂਰੀ, 31 ਅਗਸਤ (ਪ੍ਰਵੀਨ ਗਰਗ) – ਰੇਲਵੇ ਵਿਭਾਗ ਵਿੱਚ ਬਤੌਰ ਮੁੱਖ ਟਿਕਟ ਇੰਸਪੈਕਟਰ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੋਲਡ ਮੈਡਲ ਜੇਤੂ ਰਾਸ਼ਟਰੀ ਅਥਲੀਟ ਗੁਰਦੀਪ ਸਿੰਘ ਨੂੰ ਅੱਜ ਉਹਨਾਂ ਦੀ ਸੇਵਾ ਮੁਕਤੀ ਮੌਕੇ ਐਨ.ਆਰ.ਐਮ.ਯੂ ਯੂਨੀਅਨ ਦੇ ਆਗੂਆਂ ਅਤੇ ਰੇਲਵੇ ਦੇ ਉਚ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਧੂਰੀ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ।ਐਨ.ਆਰ.ਐਮ.ਯੂ ਧੂਰੀ ਡਵੀਜ਼ਨ ਦੇ ਪ੍ਰਧਾਨ ਹਰੀਭਜਨ ਲੂਣਾ, ਰਾਜੀਵ ਸ਼ਰਮਾ ਸਕੱਤਰ, ਐਫ.ਆਰ ਮੀਨਾ, ਵਰਿੰਦਰ ਕੁਮਾਰ, ਮਨੋਜ ਕੁਮਾਰ ਪਾਂਡੇ ਸਟੇਸ਼ਨ ਸੁਪਰਡੈਂਟ ਅਤੇ ਨੀਰਜ਼ ਕੁਮਾਰ ਸੀ.ਐਮ.ਆਈ ਵੱਲੋਂ ਰੇਲਵੇ ਵਿਭਾਗ ਵਿੱਚ ਬਤੌਰ ਟਿਕਟ ਕੁਲੈਕਟਰ ਨਿਯੁੱਕਤ ਹੋਏ ਅਤੇ ਰਿਟਾਇਰਮੈਂਟ ਮੌਕੇ ਚੀਫ ਟਿਕਟ ਇੰਸਪੈਕਟਰ ਦੇ ਅਹੁੱਦੇ ‘ਤੇ ਨਿਯੁੱਕਤ ਰਹੇ ਗੁਰਦੀਪ ਸਿੰਘ ਦੀਆਂ 38 ਸਾਲ ਨਿਭਾਈਆਂ ਬੇਦਾਗ ਸੇਵਾਵਾਂ ਦਾ ਜ਼ਿਕਰ ਖੂਬਸੂਰਤੀ ਨਾਲ ਕੀਤਾ ਗਿਆ।ਗੁਰਦੀਪ ਸਿੰਘ ਨੇ ਕਿਹਾ ਕਿ ਰੇਲਵੇ ਵਿਭਾਗ ਵਿੱਚ ਆਪਣੇ ਸਾਥੀਆਂ ਵੱਲੋਂ ਮਿਲੇ ਪਿਆਰ-ਸਤਿਕਾਰ ਦੇ ਉਹ ਹਮੇਸ਼ਾ ਰਿਣੀ ਰਹਿਣਗੇੇ। ਨਵੇਂ ਬਣੇ ਚੀਫ ਟਿਕਟ ਇੰਸਪੈਕਟਰ ਜੁਗਰਾਜ ਸਿੰਘ ਨੇ ਗੁਰਦੀਪ ਸਿੰਘ ਪਾਸੋਂ ਆਪਣਾ ਚਾਰਜ਼ ਵੀ ਸੰਭਾਲਿਆ।
                             ਇਸ ਮੌਕੇ ਵਿਜੈ ਕੁਮਾਰ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਮੁਕੇਸ਼ ਕੁਮਾਰ, ਰਾਜੇਸ਼ ਕੁਮਾਰ, ਗੁਰਜਿੰਦਰ ਸਿੰਘ, ਬੀਰਵਰਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਮੇਹੁਲ ਰਾਣਾ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …