Friday, September 18, 2026

ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਗੁ. ਮੁਮਤਾਜਗੜ੍ਹ ਸਾਹਿਬ ਦੀ ਕਾਰ ਸੇਵਾ ਅਰੰਭ

ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੀ ਇਤਿਹਾਸਕ ਛਾਉਣੀ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ, ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਕਰਵਾਈ ਜਾ ਰਹੀ ਹੈ।ਇਹ ਇਤਿਹਾਸਕ ਗੁਰਦੁਆਰਾ ਜਿਲ੍ਹਾ ਰੋਪੜ ਦੇ ਪਿੰਡ ਨਰੰਗਪੁਰ ਬੜੀ ਵਿਖੇ ਉਚੀ ਪਹਾੜੀ ‘ਤੇ ਇਕ ਕਿਲ੍ਹਾ ਨੁਮਾ ਬਣਿਆ ਹੋਇਆ ਹੈ।
               ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਦੱਸਿਆ ਕਿ ਬਹੁਤ ਉਚੀ ਪਹਾੜੀ ਪੁਰ ਇਹ ਅਸਥਾਨ ਹੋਣ ਕਾਰਨ ਭਾਰੀ ਬਾਰਸ਼ਾਂ ਸਮੇਂ ਇਸ ਦੇ ਚੁਫੇਰਿਆਂ ਮਿੱਟੀ ਖੁਰ ਰਹੀ ਸੀ।ਜਿਸ ਨੂੰ ਦੇਖਦਿਆਂ ਬਾਬਾ ਬਲਬੀਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੇ ਚੁਫੇਰੇ 50 ਫੁੱਟ ਉਚਾਈ ਤੀਕ ਪੱਥਰਾਂ, ਸੀਮੈਂਟ ਅਤੇ ਵਿਸ਼ੇਸ਼ ਸਟੀਲ ਜਾਲੀ ਲਗਾਈ ਜਾ ਰਹੀ ਹੈ।ਗੁਰਦੁਆਰਾ ਸਾਹਿਬ ਨੂੰ ਵਿਸ਼ੇਸ਼ ਤੌਰ ‘ਤੇ ਰੰਗ ਰੋਗਨ ਦੀ ਸੇਵਾ ਵੀ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਰਸਤਿਆਂ ਨੂੰ ਸਵਾਰਿਆ ਜਾਵੇਗਾ।ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਸਰਪ੍ਰਸਤੀ ਹੇਠ ਬੁੱਢਾ ਦਲ ਦੀਆਂ ਛਾਉਣੀਆਂ ਵਿਚਲੀਆਂ ਖਸਤਾ ਇਮਾਰਤਾਂ ਦੀ ਨਵੇਂ ਸਿਰਿਓੁਂ ਉਸਾਰੀ ਕੀਤੀ ਗਈ ਤੇ ਕੀਤੀ ਜਾ ਰਹੀ ਹੈ।
ਕਾਰ ਸੇਵਾ ਦੀ ਅਰੰਭਤਾ ਸਮੇਂ ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਬਲਦੇਵ ਸਿੰਘ ਢੋਢੀਵਿੰਡ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਕਰਮ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸਰਬਜੀਤ ਸਿੰਘ ਡੀ.ਸੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …