ਸਮਰਾਲਾ, 3 ਸਤੰਬਰ (ਇੰਦਰਜੀਤ ਕੰਗ) – ਮਾਲ ਵਿਭਾਗ ਪਟਵਾਰ ਯੂਨੀਅਨ ਸਮਰਾਲਾ ਅਤੇ ਸਮੂਹ ਸਟਾਫ ਵਲੋਂ ਪਰਮਿੰਦਰ ਸਿੰਘ ਤੂਰ ਕਾਨੂੰਗੋ ਦੇ ਸੇਵਾ ਮੁਕਤ
ਹੋਣ ‘ਤੇ ਤਹਿਸੀਲ ਕੰਪਲੈਕਸ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ।ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਬਤੌਰ ਕਾਨੂੰਗੋ 36 ਸਾਲ ਦੀ ਸੇਵਾ ਨਿਭਾਉਣ ਉਪਰੰਤ ਰਾਏਕੋਟ ਤੋਂ 31 ਅਗਸਤ ਨੂੰ ਸੇਵਾ ਮੁਕਤ ਹੋਏ ਹਨ।ਉਨ੍ਹਾਂ ਨੇ ਆਪਣੀ ਨੌਕਰੀ ਦਾ ਜਿਆਦਾ ਸਮਾਂ ਸਬ ਡਵੀਜਨ ਸਮਰਾਲਾ ਵਿਖੇ ਹੀ ਸੇਵਾਵਾਂ ਦਿੱਤੀਆਂ ਹਨ।
ਵਿਦਾਇਗੀ ਪਾਰਟੀ ਮੌਕੇ ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਪਟਵਾਰ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਸਮੂਹ ਸਟਾਫ ਨੇ ਸਨਮਾਨ ਚਿੰਨ੍ਹ, ਲੋਈ ਅਤੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ (ਸਰਪੰਚ ਪਿੰਡ ਕੋਟਾਲਾ) ਨੂੰ ਸ਼ਾਲ ਭੇਂਟ ਕੀਤਾ ਗਿਆ।ਤਹਿਸੀਲਦਾਰ ਨਵਦੀਪ ਭੋਗਲ, ਬੁੱਧ ਸਿੰਘ ਰਿਟਾ: ਕਾਨੂੰਗੋ ਤੇ ਵਿਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਨੂੰਗੋ ਪਰਮਿੰਦਰ ਸਿੰਘ ਨੇ ਨਿਸ਼ਕਾਮ ਸੇਵਾ ਕੀਤੀ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ।ਜਥੇਬੰਦੀ ਦੇ ਅਹੁਦੇਦਾਰ ਵਜੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਉਨਾਂ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਈ।
ਕਾਨੂੰਗੋ ਪਰਮਿੰਦਰ ਸਿੰਘ ਤੂਰ ਨੇ ਸਮਰਾਲਾ ਤਹਿਸੀਲ ਦੇ ਸਮੂਹ ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਕੇਸਰ ਸਿੰਘ ਕਾਨੂੰਗੋ, ਗੁਰਮਛਿੰਦਰ ਕੌਰ ਕਾਨੂੰਗੋ, ਬੁੱਧ ਸਿੰਘ ਰਿਟਾ: ਕਾਨੂੰਗੋ, ਅਮਰਜੀਤ ਕੌਰ, ਮੀਨੂੰ ਸ਼ਰਮਾ, ਬਲਰਾਜ ਸਿੰਘ, ਸੰਦੀਪ ਕੁਮਾਰ, ਸਵਰਨਜੀਤ ਸਿੰਘ, ਰੁਪਿੰਦਰ ਸਿੰਘ, ਨਰਿੰਦਰ ਸਿੰਘ, ਰਣਧੀਰ ਸਿੰਘ, ਮਨਜਿੰਦਰ ਸਿੰਘ ਬਿੱਟੂ, ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦਾ ਸਮੂਹ ਸਟਾਫ ਹਾਜ਼ਰ ਸੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media