ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਬਰਸਾਤੀ ਮੌਸਮ ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ
ਰਹੀ ਹੈ।ਜਿਸ ਦੌਰਾਨ ਕਲੱਬ ਵਲੋਂ ਸਥਾਨਕ ਮਹਿਤਾ ਰੋਡ ਸਥਿਤ ਐਮ.ਬੀ.ਐਸ ਰਿਜ਼ਾਰਟ ਅਤੇ ਫਤੇਹਪੁਰ ਨਿਜ਼ਾਮਪੁਰ ਰੋਡ ਦੇ ਦੋਵੇਂ ਪਾਸੇ ਮੈਡੀਕਲ ਮਹੱਤਤਾ ਰੱਖਦੇ ਸੁਹੰਜਨਾ (ਮੋਰਿੰਗਾ) ਦੇ ਪੌਦੇ ਲਗਾਏ ਗਏ।ਇਸ ਸਮੇਂ ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਜੰਮੂ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਤੇ ਹਰਿਆਵਲ ਲਈ ਪੌਦੇ ਲਗਾਉਣੇ ਜਰੂਰੀ ਹਨ।ਪਰ ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਦਵਾਈਆਂ ‘ਚ ਵਰਤੇ ਜਾਂਦੇ ਪੌਦੇ ਲਗਾਏ ਜਾ ਰਹੇ ਹਨ।ਅੱਜ ਵੀ ਜੋ ਸੁਹੰਜਨਾ ਦੇ ਪੌਦੇ ਲਗਾਏ ਗਏ ਹਨ, ਉਸ ਦੇ ਹਰੇ ਤੇ ਸੁੱਕੇ ਪੱਤੇ ਮਨੁੱਖੀ ਇਮੂਇਟੀ ਵਧਾਉਣ ਲਈ ਲਾਭਕਾਰੀ ਹਨ।ਉਨਾਂ ਕਿਹਾ ਕਿ ਵੈਦਾਂ ਤੇ ਹਕੀਮਾਂ ਵਲੋਂ ਯੁੱਗਾਂ ਤੋਂ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਚੇਅਰਮੈਨ ਹਸਪਤਾਲ ਪ੍ਰਾਜੈਕਟ ਦੇ ਚੇਅਰਮੈਨ ਲਾਇਨ ਨਰਿੰਦਰ ਸਿੰਘ, ਲਾਇਨ ਜਗਮੋਹਨ ਸਿੰਘ ਦੂਆ, ਲਾਇਨ ਮਨਦੀਪ ਸਿੰਘ, ਲਾਇਨ ਸੱਜਣ ਸਿੰਘ, ਲਾਇਨ ਬਲਦੇਵ ਸਿੰਘ, ਡਾ. ਰਣਬੀਰ ਸਿੰਘ ਜੋਸਨ, ਡਾ. ਰੁਪਿੰਦਰ ਸਿੰਘ, ਡਾ. ਬਿਕਰਮਜੀਤ ਸਿੰਘ, ਗੁਰਮੀਤ ਸਿੰਘ ਜੰਮੂ ਅਤੇ ਸੱਜਣ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media