Tuesday, March 24, 2026

ਜਿਲ੍ਹਾ ਸਿੱਖਿਆ ਅਫਸਰ ਵਲੋਂ ਸਮੂਹ ਸਕੂਲਾਂ ਨੂੰ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਆਦੇਸ਼ ਜਾਰੀ

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ) – ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ) ਸਤਿੰਦਰਬੀਰ ਸਿੰਘ ਵੱਲੋਂ ਜਿਲ੍ਹੇ ਦੇ ਸਮੂਹ ਸਕੂਲ ਹੈਡਮਾਸਟਰਾਂ ਨਾਲ ਸਕੂਲ ਦਾਖਲੇ, ਕਿਤਾਬਾਂ, ਮਿਸ਼ਨ ਫਤਿਹ ਅਤੇ ਸਵੀਪ ਗਤੀਵਿਧੀਆਂ ਸਬੰਧੀ ਆਨਲਾਈਨ ਵੀਡੀਓ ਕਾਨਫਰੰਸ ਰਾਹੀ ਮੀਟਿੰਗ ਕੀਤੀ ਗਈ।
                   ਮੀਟਿੰਗ ‘ਚ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ) ਸਤਿੰਦਰਬੀਰ ਸਿੰਘ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲ ਦਾ ਅਗਰ ਕੋਈ ਵਿਦਿਆਰਥੀ ਬਿਨ੍ਹਾਂ ਟਰਾਂਸਫਰ ਸਰਟੀਫਿਕੇਟ ਤੋਂ ਸਰਕਾਰੀ ਸਕੂਲ ‘ਚ ਦਾਖਲ ਹੋਣ ਲਈ ਆਵੇ ਤਾਂ ਸਬੰਧਤ ਵਿਦਿਆਰਥੀ ਦੇ ਮਾਪਿਆ ਤੋਂ ਬੱਚੇ ਦੀ ਸਰਕਾਰੀ ਸਕੂਲ ‘ਚ ਪੜ੍ਹਾਈ ਸਬੰਧੀ ਲਿਖਤ ਕਰਵਾ ਕੇ ਵਿਦਿਆਰਥੀ ਨੂੰ ਸਕੂਲ ‘ਚ ਦਾਖਲਾ ਦਿੱਤਾ ਜਾਵੇ।ਇਸੇ ਤਰ੍ਹਾਂ ਹੀ ਅਗਰ ਵਿਦਿਆਰਥੀ ਕੋਲ ਜਨਮ ਸਰਟੀਫਿਕੇਟ ਨਹੀਂ ਹੈ ਤਾਂ ਵਿਦਿਆਰਥੀ ਦਾ ਦਾਖਲਾ ਪ੍ਰੋਵੀਜ਼ਨਲ (ਆਰਜ਼ੀ) ਅਧਾਰ ‘ਤੇ ਕੀਤਾ ਜਾਵੇ।ਉਹਨਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਜਨਮ ਸਰਟੀਫਿਕੇਟ ਡਿਜ਼ੀ-ਲਾਕਰ ‘ਚ ਮਿਲ ਜਾਂਦੇ ਹਨ।ਅਜਿਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਾ ਪ੍ਰਿੰਟ ਪੇਸ਼ ਕਰਨ ਲਈ ਮਜ਼ਬੂਰ ਨਾ ਕੀਤਾ ਜਾਵੇ।ਪ੍ਰਾਈਵੇਟ ਸਕੂਲਾਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਜਿਹੜੇ ਸਕੂਲ ਵਿਦਿਆਰਥੀਆਂ ਨੂੰ ਟਰਾਂਸਰਫ ਸਰਟੀਫਿਕੇਟ ਦੇਣ ਤੋਂ ਇਨਕਾਰ ਕਰਦੇ ਹਨ, ਉਹਨਾਂ ਦਾ ਵੇਰਵਾ ਮੁੱਖ ਦਫਤਰ, ਸਹਾਇਕ ਡਾਇਰੈਕਟਰ ਜਾਂ ਜਿਲ੍ਹੇ ਦੇ ਨੋਡਲ ਅਫਸਰ ਨੂੰ ਭੇਜਿਆ ਜਾਵੇ।ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਹਰ ਸੋਮਵਾਰ ਨੂੰ ਜਿਲ੍ਹੇ ਦੇ ਸਮੂਹ ਸਕੂਲ ਪਿ੍ਰੰਸੀਪਲਾਂ, ਮੰਗਲਵਾਰ ਹੈਡਮਾਸਟਰਾਂ ਅਤੇ ਦਿਨ ਵੀਰਵਾਰ ਨੂੰ ਜਿਲ੍ਹੇ ਦੇ ਮਿਡਲ ਸਕੂਲ ਇੰਚਾਰਜ਼ਾਂ ਦੀ ਹਫਤਾਵਾਰੀ ਮੀਟਿੰਗ ਹੋਇਆ ਕਰੇਗੀ।ਜਿਸ ਵਿੱਚ ਪਿ੍ਰੰਸੀਪਲਾਂ, ਹੈਡਮਾਸਟਰਾਂ ਅਤੇ ਮਿਡਲ ਸਕੂਲ ਇੰਚਾਰਜ਼ਾਂ ਦੀ ਹਾਜ਼ਰੀ ਲਾਜ਼ਮੀ ਹੋਵੇਗੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …