ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ) – ਛੇਹਰਟਾ ਵਿਕਾਸ ਮੰਚ ਦੇ ਪ੍ਰਧਾਨ ਅਤੇ ਇਲਾਕੇ ਦੀ ਸਮਾਜ ਸੇਵੀ ਸ਼ਖਸ਼ੀਅਤ ਮੋਹਨ ਸਿੰਘ ‘ਪ੍ਰੇਮੀ’ ਖਾਪੜ ਖੇੜੀ ਕੁੱਝ ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕ
ਹਿ ਗਏ ਹਨ।ਉਹ ਬੇਟਿਆਂ ਨਾਲ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ਪਿੰਡ ਗੁਰੂੂ ਕੀ ਵਡਾਲੀ ਵਿਖੇ ਰਹਿ ਰਹੇ ਸਨ।ਉਨਾਂ ਦਾ ਜੱਦੀ ਪਿੰਡ ਖਾਪੜ ਖੇੜੀ ਹੈ।
ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਤੇ ਬਾਬਾ ਰਘਬੀਰ ਸਿੰਘ ਰੰਧਾਵਾ (ਵੰਸ਼ਜ ਬਾਬਾ ਬੁੱਢਾ ਸਾਹਿਬ), ਜੀਤ ਸਿੰਘ ਨਾਮਧਾਰੀ, ਸਾਥੀ ਰਘੁਬੀਰ ਸਿੰਘ, ਭਾਈ ਗੁਰਦੇਵ ਸਿੰਘ ਅਤੇ ਪੱਤਰਕਾਰ ਭਸੀਨ ਆਦਿ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰੇਮੀ ਜੀ ਦੇ ਤੁਰ ਜਾਣ ਨਾਲ ਪਰਿਵਾਰ ਤੋਂ ਇਲਾਵਾ ਛੇਹਰਟਾ ਨਿਵਾਸੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਮੋਹਨ ਸਿੰਘ ਲੰਮਾ ਸਮਾਂ ਲੋਕਲ ਗੁ: ਪ੍ਰ: ਕਮੇਟੀ ਸ੍ਰੀ ਛੇਹਰਟਾ ਸਾਹਿਬ ਅਤੇ ਬਾਅਦ ਵਿੱਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਅੰਮ੍ਰਿਤਸਰ ਵਿੱਚ ਉਚ ਅਹੁੱਦਿਆਂ ‘ਤੇ ਤਾਇਨਾਤ ਰਹੇ। ਰਿਟਾਇਰ ਹੋਣ ਤੋਂ ਬਾਅਦ ਉਨਾਂ ਨੇ ਸਮਾਜ ਦੀ ਨਿਸ਼ਕਾਮ ਸੇਵਾ ਕਰਨ ਲਈ ਛੇਹਰਟਾ ਵਿਕਾਸ ਮੰਚ ਨਾਮੀ ਸੰਸਥਾ ਬਣਾਈ, ਜਿਸ ਦੇ ਉਹ ਪ੍ਰਧਾਨ ਬਣੇ।
ਉਨਾਂ ਕਿਹਾ ਕਿ ਮੋਹਨ ਸਿੰਘ ਪ੍ਰੇਮੀ ਨਮਿਤ ਅੰਤਿਮ ਅਰਦਾਸ 17 ਸਤੰਬਰ ਨੂੰ ਅਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਸਾਹਮਣੇ ਗੁ: ਬਾਬਾ ਜੀਵਨ ਸਿੰਘ ਜੀ ਵਿਖੇ ਹੋਵੇਗੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media