Wednesday, February 25, 2026

ਦਾਨਗੜ ਆਪਣੀ ਪੂਰੀ ਪਾਰਟੀ ਸਮੇਤ ਲੋਕ ਇਨਸਾਫ਼ ਪਾਰਟੀ `ਚ ਹੋਏ ਸ਼ਾਮਲ

ਸੰਗਰੂਰ,16 ਸਤੰਬਰ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਲੋਕ ਮੁੱਦਿਆਂ ੱਤੇ ਸੰਘਰਸ਼ ਕਰ ਰਹੀ ਇਨਸਾਫ਼ ਦੀ ਆਵਾਜ਼ ਪਾਰਟੀ ਸਮੁੱਚੀ ਲੀਡਰਸ਼ਿਪ ਸਮੇਤ ਬੈੰਂਸ ਭਰਾਵਾਂ ਵਲੋਂ ਬਣਾਈ ਗਈ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।ਲੋਕ ਇੰਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮਹਿੰਦਰਪਾਲ ਸਿੰਘ ਦਾਨਗੜ੍ਹ ਨੂੰ ਸਿਰਪਾਓ ਦੇ ਕੇ ਪਾਰਟੀ ਚ ਸ਼ਾਮਲ ਕੀਤਾ।ਉਨਾਂ ਕਿਹਾ ਕਿ ਸਰਦਾਰ ਦਾਨਗੜ੍ਹ ਇੱਕ ਸੰਘਰਸ਼ੀ ਲੋਕ ਹੱਕਾਂ ਲਈ ਲੜਨ ਵਾਲੇ ਜੁਝਾਰੂ ਆਗੂ ਹਨ।ਦਾਨਗੜ੍ਹ ਦੇ ਆਉਣ ਨਾਲ ਉਨਾਂ ਦੀ ਪਾਰਟੀ ਨੂੰ ਮਜ਼ਬੂਤੀ ਮਿਲ਼ੀ ਹੈ।
                 ਮਹਿੰਦਰ ਪਾਲ ਸਿੰਘ ਦਾਨਗੜ ਨੇ ਆਖਿਆ ਕਿ ਉਹਨਾਂ ਵਲੋਂ ਪਾਰਟੀ ਦਾ ਗਠਨ ਰਾਜਨੀਤੀ ਦਾ ਸੁੱਖ ਭੋਗਣ ਦੀ ਮਨਸ਼ਾ ਨਾਲ ਨਹੀਂ, ਬਲਕਿ ਲੋਕਾਂ ਦੀ ਸੇਵਾ ਕਰਨ ਲਈ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਖੇਤਰੀ ਪਾਰਟੀ ਦੇ ਰੂਪ ਵਿੱਚ ਇਕ ਮਜ਼ਬੂਤ ਧਿਰ ਦੀ ਜਰੂਰਤ ਹੈ।ਜਿਹੜੀ ਕਿਸਾਨਾਂ ਦੇ ਹੱਕਾਂ ਦੀ ਗੱਲ ਦੇ ਨਾਲ-ਨਾਲ ਵਪਾਰੀ ਵਰਗ, ਮਜ਼ਦੂਰਾਂ, ਨੌਜਵਾਨਾਂ, ਸਿਹਤ ਸੇਵਾਵਾਂ, ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਨਾਉਣ, ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਲ ਪੰਜਾਬ ਅਤੇ ਪੰਜਾਬੀਅਤ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰ ਸਕੇ।ਉਹਨਾਂ ਆਖਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਡੋਰ ਸਿੱਧੀ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਦੇ ਹੱਥ ਹੈ।ਇਹ ਪੰਜਾਬ ਦਾ ਕਦੇ ਭਲਾ ਨਹੀਂ ਸੋਚ ਸਕਦੇ।ਜੇ ਆਕਾਲੀ ਦਲ ਬਾਦਲ ਤਾਂ ਸਿੱੱਧੇ ਤੌਰ ‘ਤੇ ਭਾਜਪਾ ਅਤੇ ਆਰ.ਐਸ.ਐਸ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ।ਜਿਸ ਨੇ ਹਮੇਸ਼ਾਂ ਹੀ ਪੰਜਾਬ ਨਾਲ ਧੋਖਾ ਕੀਤਾ ਹੈ।ਦਾਨਗੜ ਨੇ ਬੈਂਸ ਭਰਾਵਾਂ ਦੀ ਸਿਫਤ ਕਰਦਿਆਂ ਆਖਿਆ ਕਿ ਲੋਕ ਇਨਸਾਫ਼ ਪਾਰਟੀ ਹੀ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਸਮੂਹ ਪੰਜਾਬੀਆਂ ਦੇ ਹੱਕਾਂ ‘ਤੇ ਪਹਿਰਾ ਦੇਣ ਲਈ ਵਚਨਵੱਧ ਹੈ।
                  ਇਸ ਮੌਕੇ ਜੋਧ ਸਿੰਘ ਥਾਂਦੀ, ਜਸਵੀਰ ਸਿੰਘ ਬਡਿਆਲ, ਜੱਗਾ ਸਿੰਘ ਸਿੱਧੂ, ਗੁਰਤੇਜ ਸਿੰਘ ਬਹਿਮਣ, ਜਗਪਾਲ ਸਿੰਘ ਅਲਮਸਤ, ਹਰਭਜਨ ਸਿੰਘ ਬੰਗੀ, ਜਗਦੇਵ ਸਿੰਘ ਰਾਏਪੁਰ, ਸੁਖਜੀਤ ਸਿੰਘ ਭੁੱਲਰ, ਰਸ਼ਪਾਲ ਸਿੰਘ ਗੋਰਾ, ਗੁਰਜੰਟ ਸਿੰਘ ਸ਼ਾਹਪੁਰ, ਲਖਵੀਰ ਸਿੰਘ ਭਦੌੜ, ਅਵਤਾਰ ਸਿੰਘ ਪੱਥਲਾਵਾ ਮਨਜੀਤ ਸਿੰਘ ਤੱਬੜ, ਮੇਜਰ ਸਿੰਘ ਕੋਟਸ਼ਮੀਰ, ਬਲਜੀਤ ਕੌਰ ਸੇਖਾ, ਮਨਜੀਤ ਕੌਰ ਖਾਲਸਾ, ਗੁਰਦੀਪ ਕੌਰ ਮਨਜੀਤ ਕੌਰ, ਮਨਜੀਤ ਸਿੰਘ, ਗੁਰਮੇਲ ਸਿੰਘ ਕੋਟ ਬਖਤੂ, ਦਾਰਾ ਸਿੰਘ, ਅਵਤਾਰ ਸਿੰਘ, ਜਿੰਦਰਪਾਲ ਗਹਿਲ, ਅਕਾਸ਼ਦੀਪ, ਸੁਖਦੇਵ ਸਿੰਘ, ਦਿਆਲ ਸਿੰਘ, ਰਾਜਵਿੰਦਰ ਸਿੰਘ, ਰਾਮਦੇਵ ਪਟਿਆਲਾ, ਬਲਦੇਵ ਸਿੰਘ ਕਾਲੀਆਂ, ਕੇਸ਼ੋਰਾਮ ਆਦਿ ਆਗੂ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …