ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਦਿੱਤਾ ਸਹਿਯੋਗ
ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸਾਂ ’ਤੇ ਸਿਹਤ ਵਿਭਾਗ ਵਲੋਂ ਪਿੰਡ ਪੱਧਰ ’ਤੇ ਮਿਸ਼ਨ ਫਤਿਹ ਮੁਹਿੰਮ
ਨੂੰ ਸਮਰਪਿਤ ਕੋਵਿਡ-19 ਦੇ ਨਮੂਨੇ ਲੈਣ ਲਈ ਲਗਾਏ ਜਾ ਰਹੇ ਕੈਂਪ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ।
ਮਿੰਨੀ ਪੀ.ਐਚ.ਸੀ ਛਾਜਲੀ ਦੇ ਫੀਮੇਲ ਮੈਡੀਕਲ ਅਫ਼ਸਰ ਡਾ. ਰਾਜਬੀਰ ਕੌਰ ਨੇ ਦੱਸਿਆ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੌਹਰੀਆਂ ਡਾ. ਤੇਜਿੰਦਰ ਸਿੰਘ ਵਲੋਂ ਸੈਂਪਲਿੰਗ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਇਸ ਮਿਸ਼ਨ ਲਈ ਵੱਧ ਚੜ੍ ਕੇ ਸਹਿਯੋਗ ਦੇ ਰਹੀਆਂ ਹਨ।
ਉਨਾਂ ਦੱਸਿਆ ਕਿ ਕੋਰੋਨਾ ਜਾਂਚ ਕੈਂਪ ਦੀ ਲੜੀ ਤਹਿਤ ਅੱਜ ਛਾਜਲੀ ਵਿਖੇ ਵਿਸੇਸ਼ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਨੇ ਉਤਸ਼ਾਹ ਦਿਖਾਉੰਦਿਆਂ ਖੁਦ ਆ ਕੇ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ।ਉਨਾਂ ਦੱਸਿਆ ਕਿ ਸਰਪੰਚ ਇੰਦਰਜੀਤ ਸਿੰਘ ਬਾਵਾ ਛਾਜਲੀ, ਸ਼ਿਵਦਰਸ਼ਨ ਸਿੰਘ ਕੋਠੇ ਰੋਹੀਰਾਮ, ਅਮਨਦੀਪ ਸਿੰਘ ਛਾਜਲਾ, ਸਤਨਾਮ ਸਿੰਘ ਮੈਦੇਵਾਸ ਵਲੋਂ ਸਮੁੱਚੀਆਂ ਪੰਚਾਇਤਾਂ ਸਮੇਤ ਇਸ ਕੈੰਪ ਵਿੱਚ ਸ਼ਿਰਕਤ ਕੀਤੀ।
ਥਾਣਾ ਮੁਖੀ ਛਾਜਲੀ ਜੋਗਿੰਦਰ ਸਿੰਘ ਅਤੇ ਮਨਰੇਗਾ ਕਾਮਿਆਂ ਵਲੋਂ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਡਾ. ਰਾਜਬੀਰ ਕੌਰ ਫੀਮੇਲ ਮੈਡੀਕਲ ਅਫਸਰ, ਅਸ਼ੋਕਪਾਲ ਫਾਰਮੇਸੀ ਅਫਸਰ, ਵਿਨੋਦ ਕੁਮਾਰ, ਗਿਆਨ ਕੌਰ, ਬੇਅੰਤ ਕੌਰ ਸਟਾਫ ਨਰਸ, ਨਿਸ਼ਾ ਰਾਣੀ ਸੀ.ਐਚ.ਓ, ਜਗਤਾਰ ਸਿੰਘ, ਜਗਮੇਲ ਸਿੰਘ, ਦਪਿੰਦਰ ਸਿੰਘ ਅਤੇ ਮੋਹਨ ਕੁਮਾਰ ਦੀ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ।
Punjab Post Daily Online Newspaper & Print Media