ਸਮਰਾਲਾ, 16 ਸਤੰਬਰ (ਇੰਦਰਜੀਤ ਕੰਗ) – ਸ੍ਰੀ ਬ੍ਰਾਹਮਣ ਸਭਾ ਪੰਜਾਬ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸ੍ਰੀਮਤੀ ਮਮਤਾ ਬੈਨਰਜੀ ਦੇ ਉਸ ਫੈਸਲੇ ਦਾ ਸਵਾਗਤ
ਕੀਤਾ ਹੈ, ਜਿਸ ਰਾਹੀਂ ਬੰਗਾਲ ਦੇ 8000 (ਅੱਠ ਹਜ਼ਾਰ) ਸਨਾਤਨ ਬ੍ਰਾਹਮਣ ਪੁਜਾਰੀਆਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਅਤੇ ਮੁਫ਼ਤ ਆਵਾਸ ਦਾ ਪ੍ਰਬੰਧ ਕੀਤਾ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਭਾ ਦੇ ਪ੍ਰਧਾਨ ਡਾ. ਬਿਕਰਮ ਸ਼ਰਮਾ ਅਤੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਭੱਤੇ ਨੂੰ ਤੁੱਛ ਕਰਾਰ ਦਿੰਦਿਆਂ, ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ।ਆਗੂਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਸੀਅਤ ਦਿੱਤੀ ਕਿ ਪੰਜਾਬ ਦੇ 35 ਲੱਖ ਬ੍ਰਾਹਮਣ ਭਾਈਚਾਰੇ ਦੀਆਂ ਤਕਲੀਫਾਂ ਅਤੇ ਮੰਗਾਂ ਵੱਲ ਵੀ ਧਿਆਨ ਦੇਣ ਕਿਉਂਕਿ 2017 ਤੋਂ ਅੱਜ ਤੱਕ ਅਨੇਕਾਂ ਲਿਖਤੀ ਬੇਨਤੀ ਪੱਤਰਾਂ ਦੇ ਬਾਵਜ਼ੂਦ ਕੈਪਟਨ ਸਾਹਿਬ ਨੇ ਸਭਾ ਲਈ ਮਿਲਣ ਦਾ ਸਮਾਂ ਨਹੀਂ ਕੱਢਿਆ।ਜਦੋਂ ਕਿ ਸਭਾ ਨੇ 2014 ਵਾਲੀਆਂ ਪਾਰਲੀਮਾਨੀ ਚੋਣਾਂ ਵਿੱਚ ਅੰਮ੍ਰਿਤਸਰ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਜਿੱਤਣ ਵਿੱਚ ਮਦਦ ਕੀਤੀ ਸੀ ਅਤੇ ਕੈਪਟਨ ਸਾਹਿਬ ਨੇ ਬ੍ਰਾਹਮਣ ਸਮਾਜ ਦੀਆਂ ਮੰਗਾਂ ਮੰਨਣ ਲਈ ਲਿਖਤੀ ਹਸਤਾਖਰ ਕੀਤੇ ਸਨ।
ਆਗੂਆਂ ਨੇ ਪੰਜਾਬ ਸਰਕਾਰ ਦੀ ਬੇਰੁਖੀ ਦੇ ਵਤੀਰੇ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਸਮਾਂ ਆਉਣ ‘ਤੇ ਬ੍ਰਾਹਮਣ ਸਮਾਜ ਚੁੱਪ ਨਹੀਂ ਬੈਠੇਗਾ।ਉਨਾਂ ਨੇ ਕੇਂਦਰ ਵਿੱਚ ਮੋਦੀ ਸਰਕਾਰ ਅਤੇ ਯੂ.ਪੀ ਵਿੱਚ ਯੋਗੀ ਸਰਕਾਰ ਦੀਆਂ ਬ੍ਰਾਹਮਣ ਵਿਰੋਧੀ ਨੀਤੀਆਂ ਦੀ ਪੁਰਜ਼ੋਰ ਨਿਖੇਧੀ ਕੀਤੀ।ਇਨ੍ਹਾਂ ਨੇਤਾਵਾਂ ਨੇ ਭਵਿੱਖ ਬਾਣੀ ਕੀਤੀ ਕਿ ਭਾਰਤ ਵਿੱਚ ਆਮ ਕਰਕੇ ਅਤੇ ਯੂ.ਪੀ ਵਿੱਚ ਖਾਸ ਕਰਕੇ ਜਾਤੀ ਸਮੀਕਰਣਾਂ ਬਦਲਣਗੀਆਂ ਅਤੇ ਰਾਜ ਪਲਟੇ ਹੋਣਗੇ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media